ਨੀ ਤੇਰੀ ਅੱਡੀ ਨੀ ਟਿੱਕਦੀ
ਹਾਏ ਵੇ ਤੇਰੀ ਗੱਡੀ ਨੀ ਟਿੱਕਦੀ
ਤੇਰਾ ਵੀ ਤਨ ਸੋਨੇ ਆਲਾ ਕੋਕਾ ਨੀ ਟਿੱਕਦਾ
ਤੇਰਾ ਵੀ ਤਨ ਸੋਨੇ ਆਲਾ ਕੋਕਾ ਨੀ ਟਿੱਕਦਾ
ਵੇ ਤੇਰੀ ਵੀ ਤਨ ਚਾਂਦੀ ਆਲੀ ਡੱਬੀ ਨੀ ਟਿੱਕਦੀ
ਨੀ ਤੇਰੀ ਅੱਡੀ ਨੀ ਟਿੱਕਦੀ
ਵੇ ਤੇਰੀ ਗੱਡੀ ਨੀ ਟਿੱਕਦੀ
ਨੀ ਤੇਰੀ ਅੱਡੀ ਨੀ ਟਿੱਕਦੀ
ਹਾਏ ਵੇ ਤੇਰੀ ਗੱਡੀ ਨੀ ਟਿੱਕਦੀ
ਓ ਲੰਡਨ ਤੋਂ ਜਾਣੀ ਏਂ ਨੀ ਕੰਗਣ ਕੜਾਉਣ ਨੂੰ
ਵੇ ਤੂੰ ਵੀ ਜਾਣਾ ਕਾਨਪੁਰ ਅਸਲਾ ਲਿਆਉਣ ਨੂੰ
ਓ ਮੈਂ ਨੀਵੀਂ ਗੱਡੀ ਰੱਖੀ ਤੈਨੂੰ ਹੀ ਬਿਠਾਉਣ ਨੂੰ
ਮੈਂ ਉੱਚਾ ਰੱਖਿਆ ਵੇ ਨਖਰਾ ਵਿਖਾਉਣ ਨੂੰ
ਤੂੰ ਸੱਜੇ ਪੈਰ ਥੱਲੇ ਵੈਰੀ ਫਿਰੇ ਡੱਬਦਾ
ਤੂੰ ਸੱਜੇ ਪੈਰ ਥੱਲੇ ਵੈਰੀ ਫਿਰੇ ਡੱਬਦਾ
ਤੂੰ ਵੀ ਅੱਖ ਡੱਬਣੋਂ ਨੀ ਖੱਬੀ ਨੀ ਟਿੱਕਦੀ
ਨੀ ਤੇਰੀ ਅੱਡੀ ਨੀ ਟਿੱਕਦੀ
ਵੇ ਤੇਰੀ ਗੱਡੀ ਨੀ ਟਿੱਕਦੀ
ਨੀ ਤੇਰੀ ਅੱਡੀ ਨੀ ਟਿੱਕਦੀ
ਹਾਏ ਵੇ ਤੇਰੀ ਗੱਡੀ ਨੀ ਟਿੱਕਦੀ
ਤੂੰ ਨਾ ਮਾੜੇ ਬੰਦੇ ਤੋਂ ਗੁਲਾਬ ਫੜਦੀ
ਤੈਨੂੰ ਵੀ ਨਾ ਮਾੜੀ ਵੇ ਸ਼ਰਾਬ ਛੱਡਦੀ
ਤੂੰ ਦਰਸ਼ਨ ਦੇ ਕੇ ਚਿੱਤ ਠੀਕ ਕਰਦੀ
ਮੈਂ ਅੱਖੋਂ ਪਿਆ ਕੇ ਆਂ ਖ਼ਰਾਬ ਕਰਦੀ
ਨੈਣ ਤੇਰੇ ਸੁਰਮੇ ਨਾਲ ਲੱਦੇ ਨੀ ਟਿੱਕਦੇ
ਨੈਣ ਤੇਰੇ ਸੁਰਮੇ ਨਾਲ ਲੱਦੇ ਨੀ ਟਿੱਕਦੇ
ਵੇ ਬੱਕੀ ਤੇਰੀ ਯਾਰਾਂ ਨਾਲ ਲੱਡੀ ਨੀ ਟਿੱਕਦੀ
ਨੀ ਤੇਰੀ ਅੱਡੀ ਨੀ ਟਿੱਕਦੀ
ਵੇ ਤੇਰੀ ਗੱਡੀ ਨੀ ਟਿੱਕਦੀ
ਨੀ ਤੇਰੀ ਅੱਡੀ ਨੀ ਟਿੱਕਦੀ
ਹਾਏ ਵੇ ਤੇਰੀ ਗੱਡੀ ਨੀ ਟਿੱਕਦੀ
ਨੀ ਤੇਰੇ ਤੇ ਨਿਖਾਰ ਐਸ਼ਵਰਿਆ ਜਿਹੇ ਐ
ਤੂੰ ਵੀ ਤਨ ਸ਼ੌਕੀਨੀ ਨਾਲ ਭਰਿਆ ਪਾਇਆ ਐ
ਜਿਹਨੂੰ ਦੇਖੇ ਰੱਜ ਕੇ ਤੂੰ ਓਹ ਨੀ ਬਚਦਾ
ਤੇ ਜਿਹਨੂੰ ਨਾ ਮੈਂ ਦੇਖਾਂ ਓਹ ਵੀ ਮਰਿਆ ਪਿਆ ਐ
ਤੇਰੇ ਉੱਤੇ ਤਾਜ਼ੀ ਤਾਜ਼ੀ 26 ਲੱਗੀ ਸੋਹਣੇਆ
ਤੇਰੇ ਉੱਤੇ ਤਾਜ਼ੀ ਤਾਜ਼ੀ 26 ਲੱਗੀ ਸੋਹਣੇਆ
ਟੱਪ ਗਈ ਏਂ ਤੂੰ ਵੀ 25 26 ਨਈਂ ਟਿੱਕਦੀ
ਨੀ ਤੇਰੀ ਅੱਡੀ ਨੀ ਟਿੱਕਦੀ
ਵੇ ਤੇਰੀ ਗੱਡੀ ਨੀ ਟਿੱਕਦੀ
ਨੀ ਤੇਰੀ ਅੱਡੀ ਨੀ ਟਿੱਕਦੀ
ਹਾਏ ਵੇ ਤੇਰੀ ਗੱਡੀ ਨੀ ਟਿੱਕਦੀ