Chann Sitar

Verified Lyrics

Chann Sitar

by Ammy Virk

• 8 Views

ਜੋ ਮੈਂ ਪਿਛਲੇ ਦਿਨਾਂ ਤੋਂ ਤੱਕ ਰਿਹਾ
ਇਹ ਚਿਹਰਾ ਖੋਰੇ ਕਿਸਦਾ ਏ
ਜੋ ਹੋਰ ਕਿਤੇ ਮੈਨੂੰ ਲੱਭੀਆਂ ਨੀ
ਤੇਰੇ ਨੈਣਾ ਵਿਚੋਂ ਦਿਸਦਾ ਏ

ਨਦੀ ਝੀਲ ਯਾ ਪਰਬਤ ਹੈ
ਯਾ ਕੋਈ ਖ਼ਜ਼ਾਨਾ ਖ਼੍ਵਾਬਾਂ ਦਾ
ਤੇਰੇ ਨੈਣਾ ਵਿਚੋਂ ਝਲਕ
ਰਿਹਾ ਕੋਈ ਰੰਗ ਸੁਨਹਿਰੀਆਂ ਬਾਗਾਂ ਦਾ

ਤੂੰ ਇੱਕ ਚੁਟਕੀ ਮਾਰੀ ਉਂਗਲਾਂ ਦੀ
ਮੈਂ ਤੈਨੂੰ ਝੱਲ ਮਰੂੰਗਾ ਪੱਖੀਆਂ ਨਾਲ
ਮੈਂ ਚੰਨ ਸਿਤਾਰੇ ਕੀ ਕਰਨੇ
ਮੈਨੂੰ ਇਸ਼ਕ ਹੋ ਗਿਆ ਅੱਖੀਆਂ ਨਾਲ

ਇੱਕ ਤਾਰ ਖੜਕਦੀ ਰਹਿੰਦੀ ਹੈ
ਮੈਂ ਸ਼ਾਮ ਸਵੇਰੇ ਸੁਣਦਾ ਹਾਂ
ਕਿੱਕਰਾਂ ਦੇਯਾਂ ਪੀਲਿਆਂ ਫੁੱਲਾਂ ਨੂੰ
ਮੈਂ ਕੱਲਾ ਬਹਿ ਬਹਿ ਚੁਣਦਾ ਹਾਂ

ਮੈਂ ਫੁੱਲ ਤੇਰੇ ਪੈਰੀਂ ਰੱਖਦੇ ਓ
ਤੂੰ ਜਦ ਲੰਘਣਾ ਆਪਣੀਆਂ ਸਖੀਆਂ ਨਾਲ
ਮੈਂ ਚੰਨ ਸਿਤਾਰੇ ਕੀ ਕਰਨੇ
ਮੈਨੂੰ ਇਸ਼ਕ ਹੋ ਗਿਆ ਅੱਖੀਆਂ ਨਾਲ

ਮੈਂ ਦਿਲ ਦੇ ਡੂੰਘੇ ਖੂਹਾਂ ਚੋਂ
ਤੇਰੇ ਪਿਆਰ ਦਾ ਪਾਣੀ ਭਰਨ ਲਗਾ
ਮੈਂ ਮਰਦਾ ਮਰਦਾ ਜੀ ਉੱਠਿਆ
ਤੇ ਜਿਓਣ ਦੀ ਖ਼ਾਤਰ ਮਰਨ ਲਗਾ

ਤੇਰੇ ਸੰਗ ਓ ਰਿਸ਼ਤਾ ਬਣ ਗਿਆ ਏ
ਜੇਹੜਾ ਧੁੱਪ ਦਾ ਫ਼ਸਲਾਂ ਪੱਕੀਆਂ ਨਾਲ

ਮੈਂ ਚੰਨ ਸਿਤਾਰੇ ਕੀ ਕਰਨੇ
ਮੈਨੂੰ ਇਸ਼ਕ ਹੋ ਗਿਆ ਅੱਖੀਆਂ ਨਾਲ