Qismat

Verified Lyrics

Qismat

by Ammy Virk

• 23 Views

ਕਿਸਮਤ ਬਦਲਦੀ ਵੇਖੀ ਮੈਂ
ਇਹੋ ਜਗ ਬਦਲਦਾ ਵੇਖਿਆ
ਮੈਂ ਬਦਲਦੇ ਵੇਖੇ ਆਪਣੇ
ਮੈਂ ਰੱਬ ਬਦਲਦਾ ਵੇਖਿਆ

ਕਿਸਮਤ ਬਦਲਦੀ ਵੇਖੀ ਮੈਂ
ਇਹੋ ਜਗ ਬਦਲਦਾ ਵੇਖਿਆ
ਮੈਂ ਬਦਲਦੇ ਵੇਖੇ ਆਪਣੇ
ਮੈਂ ਰੱਬ ਬਦਲਦਾ ਵੇਖਿਆ

ਸਭ ਕੁਝ ਬਦਲ ਗਿਆ ਮੇਰਾ
ਸਭ ਕੁਝ ਬਦਲ ਗਿਆ ਮੇਰਾ
ਚੱਲ ਜਰ ਹੀ ਜਾਵਾਂਗੀ

ਵੇ ਜੇ ਹੁਣ ਤੂੰ ਵੀ ਬਦਲ ਗਿਆ
ਮੈਂ ਤੇ…

ਵੇ ਜੇ ਹੁਣ ਤੂੰ ਵੀ ਬਦਲ ਗਿਆ
ਮੈਂ ਤੇ ਮਰ ਹੀ ਜਾਵਾਂਗੀ

ਵੇ ਜੇ ਹੁਣ ਤੂੰ ਵੀ ਬਦਲ ਗਿਆ
ਮੈਂ ਤੇ ਮਰ ਹੀ ਜਾਵਾਂਗੀ

ਹੋ ਕਿਸਮਤ ਬਦਲਦੀ ਵੇਖੀ ਮੈਂ
ਇਹੋ ਜਗ ਬਦਲਦਾ ਵੇਖਿਆ
ਮੈਂ ਬਦਲਦੇ ਵੇਖੇ ਆਪਣੇ
ਮੈਂ ਰੱਬ ਬਦਲਦਾ ਵੇਖਿਆ

ਤੂੰ ਆਖ਼ਰੀ ਉਮੀਦ ਮੇਰੀ
ਤੁੱਟ ਕਿੱਤੇ ਜਾਵੀਂ ਨਾ
ਲੁੱਟੀ ਹੋਈ ਨੂੰ ਵੇ ਜਾਣੀ
ਲੁੱਟ ਕਿੱਤੇ ਜਾਵੀਂ ਨਾ

ਤੂੰ ਆਖ਼ਰੀ ਉਮੀਦ ਮੇਰੀ
ਤੁੱਟ ਕਿੱਤੇ ਜਾਵੀਂ ਨਾ
ਲੁੱਟੀ ਹੋਈ ਨੂੰ ਵੇ ਜਾਣੀ
ਲੁੱਟ ਕਿੱਤੇ ਜਾਵੀਂ ਨਾ

ਮੈਂ ਝੂਠ ਬਦਲਦਾ ਵੇਖਿਆ
ਮੈਂ ਸੱਚ ਬਦਲਦਾ ਵੇਖਿਆ
ਮੈਂ ਬਦਲਦੇ ਪੱਥਰ ਵੇਖੇ ਨੇ
ਮੈਂ ਕੱਚ ਬਦਲਦਾ ਵੇਖਿਆ

ਸਭ ਕੁਝ ਬਦਲ ਗਿਆ ਮੇਰਾ
ਸਭ ਕੁਝ ਬਦਲ ਗਿਆ ਮੇਰਾ
ਚੱਲ ਜਰ ਹੀ ਜਾਵਾਂਗੀ

ਵੇ ਜੇ ਹੁਣ ਤੂੰ ਵੀ ਬਦਲ ਗਿਆ
ਮੈਂ ਤੇ ਮਰ ਹੀ ਜਾਵਾਂਗੀ

ਵੇ ਜੇ ਹੁਣ ਤੂੰ ਵੀ ਬਦਲ ਗਿਆ
ਮੈਂ ਤੇ ਮਰ ਹੀ ਜਾਵਾਂਗੀ

ਹੋ ਕਿਸਮਤ ਬਦਲਦੀ ਵੇਖੀ ਮੈਂ
ਇਹੋ ਜਗ ਬਦਲਦਾ ਵੇਖਿਆ
ਮੈਂ ਬਦਲਦੇ ਵੇਖੇ ਆਪਣੇ
ਮੈਂ ਰੱਬ ਬਦਲਦਾ ਵੇਖਿਆ

ਜੇ ਲੋੜ ਨਹੀਂ ਐ ਹੁਣ ਮੇਰੀ
ਮੂੰਹ ਤੇ ਮੇਰੇ ਬੋਲ ਵੇ
ਮਾਂਗ ਨਾ ਸਲਾਹਾਂ ਜਾਕੇ
ਪਰ ਲੋਕਾਂ ਕੋਲ ਵੇ

ਜੇ ਦੇਣਾ ਐ ਤੇ ਦਿਲ ਨਾਲ
ਸਾਥ ਦੇਵੀਂ ਮੇਰਾ ਤੂੰ
ਜੇ ਰੋਲਣਾ ਵੀ ਐ ਤੇ ਫੇਰ
ਚੰਗੀ ਤਰ੍ਹਾਂ ਰੋਲ ਵੇ

ਮੈਂ ਚੰਨ ਬਦਲਦਾ ਵੇਖਿਆ
ਤਾਰੇ ਬਦਲਦੇ ਵੇਖੇ ਮੈਂ
ਹਾਏ ਲੋੜ ਪੈਣ ਤੇ ਦੁਨੀਆ ‘ਚ
ਸਾਰੇ ਬਦਲਦੇ ਵੇਖੇ ਮੈਂ

ਸਭ ਕੁਝ ਬਦਲ ਗਿਆ ਮੇਰਾ
ਸਭ ਕੁਝ ਬਦਲ ਗਿਆ ਮੇਰਾ
ਚੱਲ ਜਰ ਹੀ ਜਾਵਾਂਗੀ

ਵੇ ਜੇ ਹੁਣ ਤੂੰ ਵੀ ਬਦਲ ਗਿਆ
ਮੈਂ ਤੇ ਮਰ ਹੀ ਜਾਵਾਂਗੀ

ਵੇ ਜੇ ਹੁਣ ਤੂੰ ਵੀ ਬਦਲ ਗਿਆ
ਮੈਂ ਤੇ ਮਰ ਹੀ ਜਾਵਾਂਗੀ

ਵੇ ਜੇ ਹੁਣ ਤੂੰ ਵੀ ਬਦਲ ਗਿਆ
ਮੈਂ ਤੇ ਮਰ ਹੀ ਜਾਵਾਂਗੀ