Supna

Verified Lyrics

Supna

by Ammy Virk

• 7 Views

ਵੇ ਸੱਚੀ ਮੈਨੂੰ ਜੰਨਤ ਨਸੀਬ ਹੋਈ
ਮੈਂ ਜਦੋਂ ਤੇਰੇ ਤੇਰੇ ਤੋਂ ਕਰੀਬ ਹੋਈ
ਨਾਂ ਮੇਰੇ ਕੋਲੋਂ ਨਜ਼ਰਾਂ ਨੂਂ ਗਿਆ ਚੁੱਕਿਆ
ਜੀ ਬੜੀ ਮੇਰੀ ਹਾਲਤ ਅਜੀਬ ਹੋਈ

ਖੜ ਗਿਆ ਸਾਹ ਨਾਲੇ ਦਿਲ ਰੁੱਕਿਆ
ਕੱਠੇ ਵੇਖ ਚੰਨ ਦਾ ਵੀ ਦਿਲ ਫੁੱਕਿਆ
ਤੂੰ ਜਦੋਂ ਪਿਆਰ ਨਾਲ ਮੈਨੂੰ ਤੱਕਿਆ

ਵੇ ਰਾਤੀ ਚੰਨਾ ਆਇਆ ਮੈਨੂੰ ਇੱਕ ਸੁਪਨਾ
ਸੁਪਨਾ ਮੈਂ ਬੜਾ ਸਾਂਭ ਸਾਂਭ ਰੱਖਿਆ
ਤੂੰ ਸੀ ਗੱਲਾਂ ਕਰਦਾ ਪਿਆਰ ਦੀਆਂ
ਮੈਂ ਸੀ ਤੇਰੇ ਮੋਢੇ ਉੱਤੇ ਸਿਰ ਰੱਖਿਆ

ਵੇ ਰਾਤੀ ਚੰਨਾ ਆਇਆ ਮੈਨੂੰ ਇੱਕ ਸੁਪਨਾ
ਸੁਪਨਾ ਮੈਂ ਬੜਾ ਸਾਂਭ ਸਾਂਭ ਰੱਖਿਆ
ਤੂੰ ਸੀ ਗੱਲਾਂ ਕਰਦਾ ਪਿਆਰ ਦੀਆਂ
ਮੈਂ ਸੀ ਤੇਰੇ ਮੋਢੇ ਉੱਤੇ ਸਿਰ ਰੱਖਿਆ
ਵੇ ਰਾਤੀ ਚੰਨਾ ਆਇਆ ਮੈਨੂੰ ਇੱਕ ਸੁਪਨਾ

ਹਵਾ ਵਿਚੋਂ ਲੱਭਦਾ ਸੀ ਚਿਹਰਾ ਸੁਣਿਆ
ਝਾਂਜਰਾਂ ਚੋਂ ਨਾਮ ਵੀ ਮੈਂ ਤੇਰਾ ਸੁਣਿਆ
ਸੁਣਿਆ ਮੈਂ ਤੇਰੇ ਦਿਲ ਵਾਲੀ ਗੱਲ ਨੂੰ
ਪਿਆਰ ਮੈਨੂੰ ਕਰੇ ਤੂੰ ਬਥੇਰਾ ਸੁਣਿਆ

ਚਿੱਟੇ ਚਿੱਟੇ ਤਾਰੇ ਸੀਗੇ ਰਾਤਾਂ ਕਾਲੀਆਂ
ਗੋਰਾ ਗੋਰਾ ਰੰਗ ਤੇ ਕੰਨਾਂ ਚ ਵਾਲੀਆਂ
ਡਰ ਮੈਨੂੰ ਲੱਗੇ ਨਾ ਨਜ਼ਰ ਲੱਗ ਜਾਏ
ਹੱਸਦੇ ਸੀ ਜਦੋਂ ਮਾਰ ਮਾਰ ਤਾਲੀਆਂ

ਦਿਲ ਕਰੇ ਕਾਲਾ ਟਿੱਕਾ ਲਾ ਕੇ ਰੱਖ ਲਾਂ
ਦੁਨੀਆਂ ਤੋਂ ਤੈਨੂੰ ਮੈਂ ਬਚਾ ਕੇ ਰੱਖ ਲਾਂ
ਮੈਂ ਤੈਨੂੰ ਰੱਬ ਦੀ ਥਾਂ ਤੇ ਰੱਖਿਆ

ਵੇ ਰਾਤੀ ਚੰਨਾ ਆਇਆ ਮੈਨੂੰ ਇੱਕ ਸੁਪਨਾ
ਸੁਪਨਾ ਮੈਂ ਬੜਾ ਸਾਂਭ ਸਾਂਭ ਰੱਖਿਆ
ਤੂੰ ਸੀ ਗੱਲਾਂ ਕਰਦਾ ਪਿਆਰ ਦੀਆਂ
ਮੈਂ ਸੀ ਤੇਰੇ ਮੋਢੇ ਉੱਤੇ ਸਿਰ ਰੱਖਿਆ
ਵੇ ਰਾਤੀ ਚੰਨਾ ਆਇਆ ਮੈਨੂੰ ਇੱਕ ਸੁਪਨਾ

ਮਾਸ਼ਾ ਅੱਲ੍ਹਾ ਮਾਸ਼ਾ ਅੱਲ੍ਹਾ ਬੜਾ ਜੱਚਦੇ
ਸੁੱਚੇ ਮੋਤੀਆਂ ਜਾਹੇ ਜਦੋਂ ਦੰਦ ਹੱਸਦੇ
ਗਿਰਦੀ ਜ਼ੁਲਫ਼ ਜਿਉਂ ਭੁਲੇਖਾ ਸ਼ਾਮ ਦਾ
ਅਰਸ਼ਾਂ ਦੇ ਵਿਚੋਂ ਮੈਨੂੰ ਆਈ ਦੱਸਦੇ

ਸਿਰ ਨੂੰ ਮੈਂ ਰੱਖਦੀ ਚੁੰਨੀ ਨਾਲ ਢੱਕ ਕੇ
ਨਾਂ ਨਜ਼ਰਾਂ ਮਿਲਾਵਾਂ ਨਜ਼ਰਾਂ ਨੂੰ ਚੱਕ ਕੇ
ਸਿੰਪਲ ਅਦਾ ਹੀ ਮੇਰੀ ਜਾਨ ਕੱਢ ਦੀ
ਬਹੁਤਾਂ ਭਾਵੇਂ ਰਹਿੰਦੀ ਨਾਂ ਮੈਂ ਜੱਚ ਜੱਚ ਕੇ

ਖੁਦ ਨਾਲੋਂ ਤੇਰੀ ਮੈਨੂੰ ਜਿਆਦਾ ਲੋੜ ਵੇ
ਤੇਰੇ ਨਾਲ ਸਾਹਾਂ ਨੂੰ ਮੈਂ ਲਿਆ ਜੋੜ ਵੇ
ਗਿੱਲ ਰੌਨੀ ਮੇਰੇ ਵਾਅਦੇ ਪੱਕੇ ਆ

ਵੇ ਰਾਤੀ ਚੰਨਾ ਆਇਆ ਮੈਨੂੰ ਇੱਕ ਸੁਪਨਾ
ਸੁਪਨਾ ਮੈਂ ਬੜਾ ਸਾਂਭ ਸਾਂਭ ਰੱਖਿਆ
ਤੂੰ ਸੀ ਗੱਲਾਂ ਕਰਦਾ ਪਿਆਰ ਦੀਆਂ
ਮੈਂ ਸੀ ਤੇਰੇ ਮੋਢੇ ਉੱਤੇ ਸਿਰ ਰੱਖਿਆ

ਵੇ ਰਾਤੀ ਚੰਨਾ ਆਇਆ ਮੈਨੂੰ ਇੱਕ ਸੁਪਨਾ
ਸੁਪਨਾ ਮੈਂ ਬੜਾ ਸਾਂਭ ਸਾਂਭ ਰੱਖਿਆ
ਤੂੰ ਸੀ ਗੱਲਾਂ ਕਰਦਾ ਪਿਆਰ ਦੀਆਂ
ਮੈਂ ਸੀ ਤੇਰੇ ਮੋਢੇ ਉੱਤੇ ਸਿਰ ਰੱਖਿਆ
ਵੇ ਰਾਤੀ ਚੰਨਾ ਆਇਆ ਮੈਨੂੰ ਇੱਕ ਸੁਪਨਾ