Jatt Flex

Verified Lyrics

Jatt Flex

by Amrit Maan

• 23 Views

[ਮੁੱਖਬੰਦ]

Desi Crew! Desi Crew!

[ਬੰਦ 1]

ਹੋ ਅੱਖ ਅੱਖਾਂ ਵਿਚ ਪਾ ਲੈ ਤੇ ਨਜ਼ਾਰਾ ਦੇਖ ਲੈ

ਗੱਭਰੂ ਦੀ ਅੱਖ ਦਾ ਅੰਗਾਰਾ ਦੇਖ ਲੈ

ਟਾਵਰਾਂ ਤੋਂ ਉੱਚਾ ਨੀ ਚੁਬਾਰਾ ਦੇਖ ਲੈ

ਫੇਰ ਵੀ ਜੇ ਡਾਊਟ (Doubt) ਤਾਂ ਦੋਬਾਰਾ ਦੇਖ ਲੈ

ਟਿਕਾ ਕੇ ਲਾਟਾ ਲਾਉਣ ਦਾ, ਵੈਰੀ ਖੜਕਾਉਣ ਦਾ

ਤੇ ਪਰਚੇ ਛਡਾਉਣ ਦਾ ਨਜ਼ਾਰਾ ਆਉਂਦਾ ਜੱਟ ਨੂੰ

[ਕੋਰਸ]

ਹੋ ਗੱਭਰੂ ਜਵਾਨ ਐ, ਹੀਰਿਆਂ ਦੀ ਖਾਣ ਐ

ਨਾਰਾਂ ਤੜਫਾਉਣ ਦਾ ਨਜ਼ਾਰਾ ਆਉਂਦਾ ਜੱਟ ਨੂੰ

[ਬੰਦ 2]

ਹੋ ਸਿਰਾਂ ਦੀਆਂ ਆਦਤਾਂ ਨੇ ਦੇਖ ਜੱਟੀਏ

ਨੱਕੋ-ਨੱਕ ਪੌਕਟਾਂ (Pocket'an) ਨੇ ਦੇਖ ਜੱਟੀਏ

ਮੁੱਢ ਤੋਂ ਹੀ ਸ਼ੌਂਕ ਸਾਨੂੰ ਲੀੜੇ-ਲੱਤੇ ਦਾ

ਜੋਧਪੁਰੀ ਜੈਕਟਾਂ ਨੇ ਦੇਖ ਜੱਟੀਏ

ਹੋ ਅੜਬ ਨੂੰ ਦਾਹੁਣ ਦਾ, ਲੇਟੇ-ਫੇਟੇ ਆਉਣ ਦਾ

ਦੁਪਹਿਰੇ ਬਿੱਲੋ ਸੌਣ ਦਾ ਨਜ਼ਾਰਾ ਆਉਂਦਾ ਜੱਟ ਨੂੰ

[ਕੋਰਸ]

ਹੋ ਗੱਭਰੂ ਜਵਾਨ ਐ, ਹੀਰਿਆਂ ਦੀ ਖਾਣ ਐ

ਨਾਰਾਂ ਤੜਫਾਉਣ ਦਾ ਨਜ਼ਾਰਾ ਆਉਂਦਾ ਜੱਟ ਨੂੰ

ਹੋ ਗੱਭਰੂ ਜਵਾਨ ਐ, ਹੀਰਿਆਂ ਦੀ ਖਾਣ ਐ

ਨਾਰਾਂ ਤੜਫਾਉਣ ਦਾ ਨਜ਼ਾਰਾ ਆਉਂਦਾ ਜੱਟ ਨੂੰ

[ਬੰਦ 3]

ਹੋ ਗੱਭਰੂ 6 ਫੁੱਟ ਦਾ, ਸੌਂਹ ਰੱਬ ਦੀ ਕੱਬ ਐ ਬਾਹਲਾ

ਨੀ ਜਿਪਸੀ ਤੇ ਜੱਟ ਚੱਲਿਆ, ਨੀ ਧੂੜ ਉੱਡੀ ਐਨਕਾਂ ਲਾ ਲੈ

ਨੀ ਜਿਪਸੀ ਤੇ ਜੱਟ ਚੱਲਿਆ, ਨੀ ਧੂੜ ਉੱਡੀ ਐਨਕਾਂ ਲਾ ਲੈ

ਮੱਥੇ 'ਤੇ ਤਿਊੜੀਆਂ ਪਛਾਣ ਜੱਟ ਦੀ

ਨਿਰੀ ਕੈਟਰੀਨਾ ਐ ਰਕਾਨ ਜੱਟ ਦੀ

ਪਿੱਠ ਪਿੱਛੇ ਕਰੀ ਦੀ ਤਾਰੀਫ਼ ਗੱਡ ਕੇ

ਮਿੱਤਰਾਂ 'ਤੇ ਵੱਸਦੀ ਐ ਜਾਨ ਜੱਟ ਦੀ

[ਬੰਦ 4]

ਹੋ ਡੂੰਘਾ ਗੇੜੀ ਲਾਉਣ ਦਾ, ਮੰਤਰੀ ਜਿਤਾਉਣ ਦਾ

ਤੇ ਫੇਰ ਪੈੱਗ ਲਾਉਣ ਦਾ ਨਜ਼ਾਰਾ ਆਉਂਦਾ ਜੱਟ ਨੂੰ

[ਕੋਰਸ]

ਹੋ ਗੱਭਰੂ ਜਵਾਨ ਐ, ਹੀਰਿਆਂ ਦੀ ਖਾਣ ਐ

ਨਾਰਾਂ ਤੜਫਾਉਣ ਦਾ ਨਜ਼ਾਰਾ ਆਉਂਦਾ ਜੱਟ ਨੂੰ

[ਬੰਦ 5]

ਹੋ ਮੁੱਲ ਐ ਜ਼ਬਾਨ ਦਾ ਨੀ ਗੱਲ ਮੁੱਕ ਗਈ

ਰੱਬ ਬਾਕੀ ਜਾਣਦਾ ਨੀ ਗੱਲ ਮੁੱਕ ਗਈ

ਸੱਪਲ ਦੇ ਵਾਂਗੂ ਜਿਹੜਾ ਗੱਡਿਆ ਪਿਆ

ਗੀਤ ਕੁੜੇ ਮਾਨ ਦਾ ਨੀ ਗੱਲ ਮੁੱਕ ਗਈ

ਹੋ ਸਿੰਗ ਜੇ ਫਸਾਉਣ ਦਾ, ਮੋਟਰ 'ਤੇ ਗਾਉਣ ਦਾ

ਤੇ ਹੱਥੀਂ ਪੈੜੀ ਪਾਉਣ ਦਾ ਨਜ਼ਾਰਾ ਆਉਂਦਾ ਜੱਟ ਨੂੰ

[ਕੋਰਸ/ਅੰਤ]

ਹੋ ਗੱਭਰੂ ਜਵਾਨ ਐ, ਹੀਰਿਆਂ ਦੀ ਖਾਣ ਐ

ਨਾਰਾਂ ਤੜਫਾਉਣ ਦਾ ਨਜ਼ਾਰਾ ਆਉਂਦਾ ਜੱਟ ਨੂੰ

ਹੋ ਗੱਭਰੂ ਜਵਾਨ ਐ, ਹੀਰਿਆਂ ਦੀ ਖਾਣ ਐ

ਨਾਰਾਂ ਤੜਫਾਉਣ ਦਾ ਨਜ਼ਾਰਾ ਆਉਂਦਾ ਜੱਟ ਨੂੰ