Maa

Verified Lyrics

Maa

by Amrit Maan

• 20 Views

[ਮੁੱਖਬੰਦ]

ਹਾਂਜੀ ਹਾਂਜੀ...

[ਕੋਰਸ]

ਮੈਨੂੰ ਪਤਾ ਨਹੀਂ ਸੀ ਛੋਟੀ ਉਮਰੇ

ਮੈਨੂੰ ਪਤਾ ਨਹੀਂ ਸੀ ਛੋਟੀ ਉਮਰੇ

ਦੂਰ ਹੀ ਤੈਥੋਂ ਹੋਣਾ ਮੈਂ

ਸੁਪਨੇ ਦੇ ਵਿੱਚ ਆਇਆ ਕਰ ਮਾਂ

ਬੱਸ ਸੁਪਨੇ ਦੇ ਵਿੱਚ ਆਇਆ ਕਰ ਮਾਂ

ਤੈਨੂੰ ਜੱਫੀ ਪਾ ਕੇ ਰੋਣਾ ਮੈਂ

ਬੱਸ ਸੁਪਨੇ ਦੇ ਵਿੱਚ ਆਇਆ ਕਰ ਮਾਂ

[ਬੰਦ 1]

ਤੇਰਾ ਚਿਹਰਾ ਸਾਰੀ ਉਮਰੇ

ਓਹਦੇ ਵਿੱਚੋਂ ਤੱਕੂੰਗਾ

ਧੀ ਮੇਰੀ ਦਾ ਨਾਂ ਵੀ ਮਾਏ

ਤੇਰੇ ਨਾਂ 'ਤੇ ਰੱਖੂੰਗਾ

ਬੱਸ ਫੋਟੋ ਸੀਨੇ ਲਾ ਲੈਣਾ ਮੈਂ

ਦਿਲ ਨੂੰ ਗੱਲੀਂ ਲਾ ਲੈਣਾ ਮੈਂ

ਟਾਈਮ 'ਤੇ ਖਾਣਾ ਖਾ ਲੈਣਾ ਮੈਂ

ਜੋ ਆਪ ਸੀ ਕਦੇ ਖਵਾਉਣਾ ਤੈਂ

ਸੁਪਨੇ ਦੇ ਵਿੱਚ ਆਇਆ ਕਰ ਮਾਂ

ਬੱਸ ਸੁਪਨੇ ਦੇ ਵਿੱਚ ਆਇਆ ਕਰ ਮਾਂ

ਤੈਨੂੰ ਜੱਫੀ ਪਾ ਕੇ ਰੋਣਾ ਮੈਂ

ਬੱਸ ਸੁਪਨੇ ਦੇ ਵਿੱਚ ਆਇਆ ਕਰ ਮਾਂ

[ਸ਼ਾਇਰੀ / ਦੁਆ]

ਰੱਬਾ ਮਾਵਾਂ ਨਾ ਖੋਵੀਂ ਵੇ ਨਾ ਇਹ ਖੁਸ਼ੀਆਂ ਲਕੋਵੀਂ

ਪਿਆਰ ਦੇ ਬੂਹੇ ਤਾਂ ਢੋਈਂ ਵੇ ਰੱਬਾ ਮਾਵਾਂ ਨਾ ਖੋਵੀਂ

ਮਾਪੇ ਰੱਬਾ ਬੜੇ ਜ਼ਰੂਰੀ ਐਵੇਂ ਕਿਤੇ ਨਾ ਲਕੋਵੀਂ ਨਾ

ਇੱਕੋ ਅਰਦਾਸ ਹੈ ਸੁਣ ਲੈ ਦਾਤਾ ਮਾਂ ਕਿਸੇ ਦੀ ਨਾ ਖੋਵੀਂ

[ਬੰਦ 2]

ਉੱਚੀ ਹਸਤੀ ਹੋ ਨਹੀਂ ਸਕਦਾ

ਰੱਬਾ ਮਾਂ ਤੋਂ ਵੱਡਾ ਹੋ ਨਹੀਂ ਸਕਦਾ

ਹੋਰ ਕੋਈ ਰਿਸ਼ਤਾ ਮੋਹ ਨਹੀਂ ਸਕਦਾ

ਜ਼ੋਰ ਬਥੇਰਾ ਲਾਉਣਾ ਮੈਂ

ਸੁਪਨੇ ਦੇ ਵਿੱਚ ਆਇਆ ਕਰ ਮਾਂ

ਬੱਸ ਸੁਪਨੇ ਦੇ ਵਿੱਚ ਆਇਆ ਕਰ ਮਾਂ

ਤੈਨੂੰ ਜੱਫੀ ਪਾ ਕੇ ਰੋਣਾ ਮੈਂ

ਬੱਸ ਸੁਪਨੇ ਦੇ ਵਿੱਚ ਆਇਆ ਕਰ ਮਾਂ

[ਬੰਦ 3]

ਐਡਾ ਲੱਗਦਾ ਦੁਨੀਆਂ ਉੱਤੇ ਕਿਤੇ ਵੀ ਮੇਰਾ ਜ਼ਿਕਰ ਨਹੀਂ

ਜਿੰਨਾ ਤੂੰ ਸੀ ਕਰਦੀ ਮਾਂ ਨੀ ਮੇਰਾ ਓਨਾ ਹੋਰ ਕਿਸੇ ਨੂੰ ਫ਼ਿਕਰ ਨਹੀਂ

ਭਾਵੇਂ ਦੁਨੀਆਂ ਪਿੱਛੇ ਲਾ ਲੈਣੀ ਮੈਂ

ਦੌਲਤ ਵੀ ਬੜੀ ਕਮਾ ਲੈਣੀ ਮੈਂ

ਹਰ ਸ਼ੈਅ ਕੀਮਤੀ ਪਾ ਲੈਣੀ ਮੈਂ

ਤੈਨੂੰ ਨੀ ਮੁੜ ਕੇ ਪਾਉਣਾ ਮੈਂ

ਸੁਪਨੇ ਦੇ ਵਿੱਚ ਆਇਆ ਕਰ ਮਾਂ

ਬੱਸ ਸੁਪਨੇ ਦੇ ਵਿੱਚ ਆਇਆ ਕਰ ਮਾਂ

ਤੈਨੂੰ ਜੱਫੀ ਪਾ ਕੇ ਰੋਣਾ ਮੈਂ

ਬੱਸ ਸੁਪਨੇ ਦੇ ਵਿੱਚ ਆਇਆ ਕਰ ਮਾਂ

[ਅੰਤ / Outro]

ਜਿਹੜੀ ਹਰ ਵਾਰ ਧੁੱਪ ਤੋਂ ਬਚਾਵੇ

ਉਹ ਘਰ ਦੇ ਬੋਹੜ ਦੀ ਛਾਂ ਥੋੜੀ ਐ

ਤੰਗ ਤਾਂ ਕਰੂਗੀ ਮੇਰੇ ਦੋਸਤ

ਜ਼ਿੰਦਗੀ ਐ, ਮਾਂ ਥੋੜੀ ਐ