[ਮੁੱਖਬੰਦ]
Show Mxrci on it!
[ਬੰਦ 1]
ਹੋ ਕੁੜੀ ਦੇਖ ਕੇ ਜੱਟਾਂ ਨੂੰ ਕਹਿੰਦੀ, Oh my god
ਸੀਨੇ ਲੱਗਿਆ ਟੱਕਾਂ ਨੂੰ ਕਹਿੰਦੀ, Oh my god
ਕਹਿੰਦੀ ਪੱਕਾ ਤੁਹਾਡਾ ਮਸਲਾ ਐ, Oh my god
ਕਹਿੰਦੀ ਐਨਾ ਕਿਵੇਂ ਅਸਲਾ ਐ
ਹੋ ਦੇਖ ਲੈ ਜੱਟਾਂ ਦੇ ਪੁੱਤ ਖਰੇ ਗੋਰੀਏ
ਜਿੰਨੇ ਖਰੇ ਸਾਰੇ ਨਾਲ ਖੜ੍ਹੇ ਗੋਰੀਏ
ਦੱਸ ਕਿਹੜੇ ਮੁੱਦੇ 'ਤੇ ਡਿਬੇਟ ਕਰਨੀ
ਚੰਗਿਆਂ ਸਕੂਲਾਂ ਵਿੱਚ ਪੜ੍ਹੇ ਗੋਰੀਏ
[ਕੋਰਸ 1]
ਦੇਖ ਕਾਲੀ-ਕਾਲੀ ਹੁੱਡੀ ਕਹਿੰਦੀ, Oh my god
ਦੇਖ ਚੜ੍ਹੀ ਸਾਡੀ ਗੁੱਡੀ ਕਹਿੰਦੀ, Oh my god
ਕਹਿੰਦੀ ਕਾਲਾ-ਕਾਲਾ ਛਕਦੇ ਓ, Oh my god
ਭੱਜੇ ਫਿਰਦੇ ਨਾ ਥੱਕਦੇ ਓ, Oh my god
ਮੁੱਖ 'ਤੇ ਗਲੋਅ ਐ ਜੱਟ ਘੁੰਮਦੇ ਆ ਗੋਆ
ਜੱਟੀ ਦੂਹਰੀ ਤੀਹਰੀ ਹੋਗੀ ਮੁੰਡਾ ਦੇਖ ਕੇ ਨਰੋਆ
ਸੱਕੇ ਭਾਈ ਦੋ ਆ ਨੀ ਸਰੀਰ ਜਿਵੇਂ ਲੋਹਾ
ਨੀ ਤੂੰ ਗੋਰੀ ਚਿੱਟੀ ਲੱਗੇ ਜਿਵੇਂ ਜੰਮੀ ਪਲੀ ਦੋਹਾ (Doha)
[ਬੰਦ 2]
ਸਾਡਾ ਦੇਖ ਕਾਰੋਬਾਰ ਕਹਿੰਦੀ, Oh my god
ਨਾਲੇ ਐਥੇ ਨਾਲੇ ਬਾਹਰ ਕਹਿੰਦੀ, Oh my god
ਜਦੋਂ ਬੇਬੇ ਨੂੰ ਮਿਲਾਈ ਕਹਿੰਦੀ, Oh my god
ਦੇਖ ਮਾਣ ਦੀ ਚੜ੍ਹਾਈ ਕਹਿੰਦੀ
ਉਹ ਸਾਡੇ ਲਈ ਉਹ ਸਾਰਾ ਦਿਨ ਜਚੀ ਜਾਂਦੀ ਐ
ਸੋਚ ਸੋਚ ਬਿਨਾਂ ਗੱਲੋਂ ਹੱਸੀ ਜਾਂਦੀ ਐ
ਕਹਿੰਦੀ ਲੱਭਣਾ ਸੀ ਜੱਟ ਜਿਹੜਾ ਲੱਭ ਮੈਂ ਲਿਆ
ਕੁੜੀਆਂ ਨੂੰ ਅੰਗਰੇਜ਼ੀ ਵਿੱਚ ਦੱਸੀ ਜਾਂਦੀ ਐ
[ਕੋਰਸ 2]
ਵੇਖ ਮਾਲਵੇ ਦਾ ਜੱਟ ਕਹਿੰਦੀ, Oh my god
ਮਾਝੇ ਵਾਲੀ ਫਟਾਫਟ ਕਹਿੰਦੀ, Oh my god
ਸਾਡਾ ਰੰਗ ਦੇਖ ਟੈਨ (Tan) ਕਹਿੰਦੀ, Oh my god
ਸੁਣ ਫਿਊਚਰ ਪਲਾਨ (Future plan) ਕਹਿੰਦੀ, Oh my god
[ਬ੍ਰਿਜ]
ਸਦਕੇ ਸਦਕੇ ਜਾਂਦੀਏ ਮੁਟਿਆਰੇ ਨੀ
ਆਜਾ ਕੱਢੀਏ ਅੱਗ ਬਾਂਕੀਏ ਨਾਰੇ ਨੀ
ਆਜਾ ਕੱਢੀਏ ਅੱਗ ਬਾਂਕੀਏ ਨਾਰੇ ਨੀ
[ਅੰਤ]
ਹੋ ਦੇਖ ਤਾਰ ਸਾਡੀ ਥਾਣਿਆਂ 'ਚ, Oh my god
ਨਾਲੇ ਨਵੇਂ ਤੇ ਪੁਰਾਣਿਆਂ 'ਚ, Oh my god
ਉਹ ਬੜੀ ਦੇਖ ਕੇ ਹੈਰਾਨ ਹੋਈ, Oh my god
ਨੀ ਸਾਡੀ ਯੂਨਿਟੀ ਐ ਲਾਣਿਆਂ 'ਚ ਤੇ ਨਾਮ ਜੱਟ ਦਾ ਸਿਆਣਿਆਂ 'ਚ
That's enough for the day baby! Mxrci! 2023!