Clickan

Verified Lyrics

Clickan

by Babbu maan

• 23 Views

[Intro]

ਸਾਨੂੰ ਨੀ Clickan ਪੈਂਦੀਆਂ

ਸਾਨੂੰ ਨੀ Clickan ਪੈਂਦੀਆਂ

ਸਾਨੂੰ ਹੁੰਦੇ ਨੀ View ਸਰਕਾਰ ਐ

[Chorus]

ਅਖਾੜਿਆਂ ਦਾ ਕੱਠ ਦੱਸਦਾ

ਅਖਾੜਿਆਂ ਦਾ ਕੱਠ ਦੱਸਦਾ

ਕੌਣ ਕਿੰਨੇ ਕੁ ਪਾਣੀ 'ਚ ਮੁਟਿਆਰੇ

ਸਾਨੂੰ ਨੀ Clickan ਪੈਂਦੀਆਂ

ਨੀ ਸਾਨੂੰ ਨੀ Clickan ਪੈਂਦੀਆਂ

[Verse 1]

ਥੈਲਿਆਂ 'ਚ ਖੋਪੇ ਚਾੜ੍ਹ ਕੇ

ਨੱਪਣ ਬਹਿ ਗਏ ਫ਼ਨ ਸੱਪ ਦਾ

Host ਵੀ ਜਾਲੀ ਹੱਸਦਾ ਐ

ਬਹਿ ਕੇ ਲੈਂਦੇ ਨੇ ਤਰਾਟਾ ਖਾਲੀ ਕੱਪ ਦਾ

ਹਰਕ ਨੀ ਸਾਹਬ ਕਰਦੇ

ਓਏ ਹਰਕ ਨੀ ਸਾਹਬ ਕਰਦੇ

ਕਦੇ ਚੀਨੀ ਵਾਲੇ ਪਾਣੀ ਦੇ ਗਰਾਰੇ

[Chorus]

ਸਾਨੂੰ ਨੀ Clickan ਪੈਂਦੀਆਂ

ਸਾਨੂੰ ਨੀ Clickan ਪੈਂਦੀਆਂ

ਸਾਨੂੰ ਹੁੰਦੇ ਨੀ View ਸਰਕਾਰ ਐ

ਅਖਾੜਿਆਂ ਦਾ ਕੱਠ ਦੱਸਦਾ

ਅਖਾੜਿਆਂ ਦਾ ਕੱਠ ਦੱਸਦਾ

ਕੌਣ ਕਿੰਨੇ ਕੁ ਪਾਣੀ 'ਚ ਮੁਟਿਆਰੇ

ਸਾਨੂੰ ਨੀ Clickan ਪੈਂਦੀਆਂ

[Verse 2]

ਕੰਮ ਜਦ DJ ਸਾਂਭ ਲਏ

ਫੇਰ ਛੇੜ ਲਓ Controversy

ਕਹਿੰਦੇ Show Canada ਮਿੱਤਰੋਂ

ਫੋਟੋ ਪਾਉਂਦੇ ਆ ਮੁਹਾਲੀ ਦੀ ਪਾ ਕੇ ਜਰਸੀ

ਟੁੱਟੀਆਂ ਦੇ ਨਾਲ ਮਿੱਤਰੋਂ

ਓਏ ਟੁੱਟੀਆਂ ਦੇ ਨਾਲ ਮਿੱਤਰੋਂ

ਕਿੱਥੇ ਭਰਦੇ ਨੇ ਰੇਸ ਲੈ ਕੇ ਆਰੇ

[Chorus]

ਸਾਨੂੰ ਨੀ Clickan ਪੈਂਦੀਆਂ

ਸਾਨੂੰ ਨੀ Clickan ਪੈਂਦੀਆਂ

ਸਾਨੂੰ ਹੁੰਦੇ ਨੀ View ਮੁਟਿਆਰੇ ਐ

ਸਾਨੂੰ ਨੀ Clickan ਪੈਂਦੀਆਂ

[Verse 3]

ਅੱਧੇ ਵਾਲੀ ਚਾਹ ਵੇਚ ਕੇ

ਬੰਦਾ ਦੇਖ ਲਓ ਚੋਟੀ 'ਤੇ ਜਾ ਟਿਕਿਆ

ਬਾਏ (Buy) ਲੈ ਲਿਆ ਕੁੱਲ ਮੀਡੀਆ

ਇਕੱਲਾ ਰਵੀਸ਼ ਕੁਮਾਰ ਨੀ ਵਿਕਿਆ

ਲਿਖੇ ਕੋਈ ਸੱਚ ਮਿੱਤਰੋਂ

ਲਿਖੇ ਕੋਈ ਸੱਚ ਮਿੱਤਰੋਂ

ਅੱਡੀ ਮਾਰੇ ਫੇਰ ਫੁੱਟਦੇ ਫੁਹਾਰੇ

[Chorus]

ਸਾਨੂੰ ਨੀ Clickan ਪੈਂਦੀਆਂ

ਸਾਨੂੰ ਨੀ Clickan ਪੈਂਦੀਆਂ

ਸਾਨੂੰ ਹੁੰਦੇ ਨੀ View ਮੁਟਿਆਰੇ ਐ

ਸਾਨੂੰ ਨੀ Clickan ਪੈਂਦੀਆਂ

[Verse 4]

ਪੱਥਰਾਂ ਦੇ ਪੱਟ ਦੇ ਉੱਤੇ

ਬਿਨ ਖੁਰੀਆਂ ਪੌੜ ਨਈਂ ਚੱਲਦੇ

ਦੁਨੀਆ ਸਿਆਣੀ ਹੋ ਗਈ

ਬਿਨ Logico ਗਪੌੜ ਨਈਂ ਚੱਲਦੇ

ਜੰਮਦਾ ਜਵਾਕ ਮਿੱਤਰੋਂ

ਬਾਈ ਜੰਮਦਾ ਜਵਾਕ ਮਿੱਤਰੋਂ

ਯਾਰ ਉਹ ਸਾਡੇ ਨਾਲੋਂ ਜ਼ਿਆਦਾ ਹੁਸ਼ਿਆਰ ਐ

[Chorus]

ਸਾਨੂੰ ਨੀ Clickan ਪੈਂਦੀਆਂ

ਸਾਨੂੰ ਨੀ Clickan ਪੈਂਦੀਆਂ

ਸਾਨੂੰ ਹੁੰਦੇ ਨੀ View ਮੁਟਿਆਰੇ ਐ

ਸਾਨੂੰ ਨੀ Clickan ਪੈਂਦੀਆਂ

[Verse 5]

ਮੇਰੇ Fan ਮੇਰੇ ਵਰਗੇ

ਵਾਜ਼ ਮਾਰਦਾ ਤਾਂ ਪਾ ਦਿੰਦੇ ਖੌਰੂ

Hater ਵੀ ਖਾਣ ਗਸ਼ੀਆਂ

ਬਹਿ ਕੇ ਨੈੱਟ (Net) 'ਤੇ ਵਜਾਉਂਦੇ ਡੌਰੂ

ਜਾ ਨੱਚਦੇ ਜਨੂਨੀ ਮਿੱਤਰੋਂ

ਜਾ ਨੱਚਦੇ ਜਨੂਨੀ ਮਿੱਤਰੋਂ

ਖੂੰਜੇ ਹਿੱਲਦੇ ਨੇ ਧਰਤੀ ਦੇ ਸਾਰੇ

[Chorus]

ਸਾਨੂੰ ਨੀ Clickan ਪੈਂਦੀਆਂ

ਸਾਨੂੰ ਨੀ Clickan ਪੈਂਦੀਆਂ

ਸਾਨੂੰ ਹੁੰਦੇ ਨੀ View ਮੁਟਿਆਰੇ ਐ

ਸਾਨੂੰ ਨੀ Clickan ਪੈਂਦੀਆਂ

[Verse 6]

X-Ray ਅੱਖ ਮਿੱਤਰੋਂ, ਗੱਲ ਕਰਦਾ ਕਦੇ ਨਾ ਕੱਚੀ

ਨੀਵੀਂ ਕੋਆਸ ਬੇਲੀਓ, ਕਿੱਥੇ ਲੱਗਦੇ ਮਹੀਨੇ ਵਿੱਚ 25

ਡੁੱਬ ਗਈ ਕਿਸਾਨੀ ਮਿੱਤਰੋਂ

ਓ ਨਾਲ ਕੇਕ (Kek) ਵੀ ਡੁੱਬ ਗਏ ਵਿਚਾਰੇ

[Chorus]

ਸਾਨੂੰ ਨੀ Clickan ਪੈਂਦੀਆਂ

ਨੀ Clickan ਪੈਂਦੀਆਂ

ਸਾਨੂੰ ਹੁੰਦੇ ਨੀ View ਮੁਟਿਆਰੇ ਐ

[Verse 7]

ਕੱਢ ਕੇ ਦਸਵੰਧ ਦਸਵਾਂ

ਬਾਕੀ ਪੈਸਿਆਂ ਦਾ ਫੂਸ ਉਡਾਈਏ

ਓਹੀ ਐ ਪਜੇਰੋ (Pajero) ਜੱਟੀਏ

ਆਏ ਸਾਲ ਰੰਗ ਲਾਲ ਕਰਾਈਏ

ਮਾਨ ਦੇ ਈਮਾਨ ਨੂੰ ਰੱਬਾ

ਮਾਨ ਦੇ ਈਮਾਨ ਨੂੰ ਰੱਬਾ

ਆਪੇ ਲਾ ਦੇਈਂ ਅੰਬਰਾਂ 'ਚੋਂ ਤਾਰੇ

[Outro]

ਸਾਨੂੰ ਨੀ Clickan ਪੈਂਦੀਆਂ

ਨੀ Clickan ਪੈਂਦੀਆਂ

ਸਾਨੂੰ ਹੁੰਦੇ ਨੀ View ਮੁਟਿਆਰੇ ਐ

ਅਖਾੜਿਆਂ ਦਾ ਕੱਠ ਦੱਸਦਾ

ਅਖਾੜਿਆਂ ਦਾ ਕੱਠ ਦੱਸਦਾ

ਕੌਣ ਕਿੰਨੇ ਕੁ ਪਾਣੀ 'ਚ ਮੁਟਿਆਰੇ

ਸਾਨੂੰ ਨੀ Clickan ਪੈਂਦੀਆਂ

ਸਾਨੂੰ ਨੀ Clickan ਪੈਂਦੀਆਂ

ਸਾਨੂੰ ਨੀ Clickan ਪੈਂਦੀਆਂ

ਸਾਨੂੰ ਨੀ Clickan ਪੈਂਦੀਆਂ