Dhuan

Verified Lyrics

Dhuan

by Babbu maan

• 23 Views

[Intro]

ਮੰਨਿਆ ਧੂੰਏਂ ਦਾ ਸਾਡੇ ਕੋਲ ਕੋਈ ਹੱਲ ਨਹੀਂ
ਕੱਲੇ ਕਿਸਾਨ ਨੂੰ ਦੋਸ਼ ਦੇਣਾ ਕੋਈ ਚੰਗੀ ਗੱਲ ਨਹੀਂ
ਹਰ ਇੱਕ ਮੋੜ ਤੇ ਠੇਕਾ ਲਾਲ ਪਰੀ ਵਿੱਚ ਨੱਚਦੀ ਐ
ਜਦ ਗਾਇਕ ਗਾਉਂਦਾ ਗੀਤ ਦੱਸੋ ਫਿਰ ਕਿਉਂ ਸੱਪ ਲੜਦਾ ਐ

[Chorus]

ਰਾਵਣ ਫੂਕਿਆ ਸੁਣਿਆ ਹਵਾ ਪਵਿੱਤਰ ਹੁੰਦੀ ਐ
ਜੱਦ ਜੱਟ ਵੱਢ ਨੂੰ ਅੱਗ ਲਾਉਂਦਾ
ਤਾਂ ਕਹਿੰਦੇ ਧੂੰਆਂ ਛੱਡਦਾ ਐ
ਰਾਵਣ ਫੂਕਿਆ ਸੁਣਿਆ ਹਵਾ ਪਵਿੱਤਰ ਹੁੰਦੀ ਐ
ਜੱਦ ਜੱਟ ਵੱਢ ਨੂੰ ਅੱਗ ਲਾਉਂਦਾ
ਤਾਂ ਕਹਿੰਦੇ ਧੂੰਆਂ ਛੱਡਦਾ ਐ

[Verse 1]

ਜੰਗ ਵੋਟਾਂ ਦੇ ਵਿੱਚ ਢੰਗ ਖੜਕਦੀ ਕੋਈ ਬੋਲਦਾ ਨਹੀਂ
ਜਦ ਸੈਂਟਰ ਕਰਦੇ ਨੋਟ ਬੰਦੀ ਕੋਈ ਮੂੰਹ ਖੋਲਦਾ ਨਹੀਂ
ਜੰਗ ਵੋਟਾਂ ਦੇ ਵਿੱਚ ਢੰਗ ਖੜਕਦੀ ਕੋਈ ਬੋਲਦਾ ਨਹੀਂ
ਜਦ ਸੈਂਟਰ ਕਰਦੇ ਨੋਟ ਬੰਦੀ ਕੋਈ ਮੂੰਹ ਖੋਲਦਾ ਨਹੀਂ
ਗਵਰਨਮੈਂਟਾਂ ਵਿੱਚ ਦੱਸੋ ਪੰਜਾਬੀ ਕਿਹੜਾ ਪੜ੍ਹਦਾ ਐ
ਰਾਵਣ ਫੂਕਿਆ ਸੁਣਿਆ ਹਵਾ ਪਵਿੱਤਰ ਹੁੰਦੀ ਐ
ਜੱਦ ਜੱਟ ਵੱਢ ਨੂੰ ਅੱਗ ਲਾਉਂਦਾ, ਤਾਂ ਕਹਿੰਦੇ ਧੂੰਆਂ ਛੱਡਦਾ ਐ

[Verse 2]

ਬੇਈਮਾਨਾਂ ਨੂੰ ਰੰਜ ਬੜਾ ਹੈ ਬੇਇਨਸਾਫ਼ੀ ਦਾ
ਆਜ਼ਾਦੀ ਤੋਂ ਬਾਅਦ ਸਿਆਸੀ ਵਾਅਦਾ ਖਿਲਾਫ਼ੀ ਦਾ
ਬੇਈਮਾਨਾਂ ਨੂੰ ਰੰਜ ਬੜਾ ਹੈ ਬੇਇਨਸਾਫ਼ੀ ਦਾ
ਆਜ਼ਾਦੀ ਤੋਂ ਬਾਅਦ ਸਿਆਸੀ ਵਾਅਦਾ ਖਿਲਾਫ਼ੀ ਦਾ
ਐਸੇ ਕਰਕੇ ਕੀਤਾ ਅਸਰ ਇਹ ਪੂਰਾ ਅੱਡਦਾ ਐ
ਰਾਵਣ ਫੂਕਿਆ ਸੁਣਿਆ ਹਵਾ ਪਵਿੱਤਰ ਹੁੰਦੀ ਐ
ਜੱਦ ਜੱਟ ਵੱਢ ਨੂੰ ਅੱਗ ਲਾਉਂਦਾ, ਤਾਂ ਕਹਿੰਦੇ ਧੂੰਆਂ ਛੱਡਦਾ ਐ

[Verse 3]

ਕੂਹਾਂ ਦੋਰੇ ਕਰਤੇ ਮੇਰੇ ਗਦਰੀ ਬਾਬੇ ਬਾਈ
ਜਨਰਲ ਮੋਨ ਸਿਉਂ, ਟਿੰਗਰੇ ਅੱਤੇ ਸਿਰੇਪੇ ਬਾਈ
ਕੂਹਾਂ ਦੋਰੇ ਕਰਤੇ ਮੇਰੇ ਗਦਰੀ ਬਾਬੇ ਬਾਈ
ਜਨਰਲ ਮੋਨ ਸਿਉਂ, ਟਿੰਗਰੇ ਅੱਤੇ ਸਿਰੇਪੇ ਬਾਈ
ਸੋਚ ਇਹ ਪੁਰਾਣੀ ਹੋ ਗਈ ਦੇਖ ਕੇ ਜਿਗਰਾ ਸੜਦਾ ਐ
ਰਾਵਣ ਫੂਕਿਆ ਸੁਣਿਆ ਹਵਾ ਪਵਿੱਤਰ ਹੁੰਦੀ ਐ
ਜੱਦ ਜੱਟ ਵੱਢ ਨੂੰ ਅੱਗ ਲਾਉਂਦਾ, ਤਾਂ ਕਹਿੰਦੇ ਧੂੰਆਂ ਛੱਡਦਾ ਐ

[Verse 4]

ਪੈ ਗਿਆ ਹੈ ਪਰਛਾਵਾਂ ਮਿੱਤਰੋਂ ਰਾਹੂ ਕੇਤੂ ਦਾ
ਹਰ ਕੋਈ ਇੱਥੇ ਚਮਚਾ ਗਿਆਨੀ ਮਿੱਤਰੋਂ ਜੇਠੂ ਦਾ
ਪੈ ਗਿਆ ਹੈ ਪਰਛਾਵਾਂ ਮਿੱਤਰੋਂ ਰਾਹੂ ਕੇਤੂ ਦਾ
ਹਰ ਕੋਈ ਇੱਥੇ ਚਮਚਾ ਗਿਆਨੀ ਮਿੱਤਰੋਂ ਜੇਠੂ ਦਾ
ਨਾਲ ਗਰੀਬਾਂ ਦੇ ਕੋਈ ਮਾਣਾਂ ਬਿਰਲਾ ਖੜ੍ਹਦਾ ਐ
ਰਾਵਣ ਫੂਕਿਆ ਸੁਣਿਆ ਹਵਾ ਪਵਿੱਤਰ ਹੁੰਦੀ ਐ
ਜੱਦ ਜੱਟ ਵੱਢ ਨੂੰ ਅੱਗ ਲਾਉਂਦਾ, ਤਾਂ ਕਹਿੰਦੇ ਧੂੰਆਂ ਛੱਡਦਾ ਐ

[Verse 5]

ਗੂਗਲ ਉੱਤੇ ਭਰੋ ਕਾਹਤੋਂ ਜਾਨਣੇ ਓਹ ਕਿੱਲੀ
ਸਾਰਾ ਧੂੰਆਂ ਮਿੱਤਰੋਂ ਪੰਜਾਬ ਓ ਆਉਂਦਾ ਨੀ ਦਿੱਲੀ
ਗੂਗਲ ਉੱਤੇ ਭਰੋ ਕਾਹਤੋਂ ਜਾਨਣੇ ਓਹ ਕਿੱਲੀ
ਸਾਰਾ ਧੂੰਆਂ ਮਿੱਤਰੋਂ ਪੰਜਾਬ ਓ ਆਉਂਦਾ ਨੀ ਦਿੱਲੀ
ਆਹ ਕੂੜੇ ਦੇ ਢੇਰ ਨਾਲ ਹੀ ਪਾਰਾ ਚੜ੍ਹਦਾ ਐ
ਰਾਵਣ ਫੂਕਿਆ ਸੁਣਿਆ ਹਵਾ ਪਵਿੱਤਰ ਹੁੰਦੀ ਐ
ਜੱਦ ਜੱਟ ਵੱਢ ਨੂੰ ਅੱਗ ਲਾਉਂਦਾ, ਤਾਂ ਕਹਿੰਦੇ ਧੂੰਆਂ ਛੱਡਦਾ ਐ

[Outro]

ਹਰ ਇੱਕ ਮੋੜ ਤੇ ਠੇਕਾ ਲਾਲ ਪਰੀ ਵਿੱਚ ਨੱਚਦੀ ਐ
ਜਦ ਗਾਇਕ ਗਾਉਂਦਾ ਗੀਤ ਦੱਸੋ ਫਿਰ ਕਿਉਂ ਸੱਪ ਲੜਦਾ ਐ
ਰਾਵਣ ਫੂਕਿਆ ਸੁਣਿਆ ਹਵਾ ਪਵਿੱਤਰ ਹੁੰਦੀ ਐ
ਜੱਦ ਜੱਟ ਵੱਢ ਨੂੰ ਅੱਗ ਲਾਉਂਦਾ
ਤਾਂ ਕਹਿੰਦੇ ਧੂੰਆਂ ਛੱਡਦਾ ਐ