Kalam Kalla

Verified Lyrics

Kalam Kalla

by Babbu maan

• 20 Views

[Intro]

ਰੱਬ ਦੇ ਦਰਵਾਜ਼ੇ ਕਿਉਂ ਬੰਦ ਨੇ, ਦੱਸੋ ਮੇਰੀ ਵਾਰੀ

ਰੱਬ ਦੇ ਦਰਵਾਜ਼ੇ ਕਿਉਂ ਬੰਦ ਨੇ, ਦੱਸੋ ਮੇਰੀ ਵਾਰੀ

(ਜਦੋਂ ਮੇਰੀ ਕਿਸਮਤ ਦਾ ਸਮਾਂ ਆਇਆ, ਤਾਂ ਰੱਬ ਨੇ ਆਪਣੇ ਦਰਵਾਜ਼ੇ ਕਿਉਂ ਬੰਦ ਕਰ ਲਏ?)

[Verse 1]

ਪਿੰਜਰੇ ਮੈਨਾ ਪਾਕੇ ਲੈ ਗਏ

ਪਿੰਜਰੇ ਮੈਨਾ ਪਾਕੇ ਲੈ ਗਏ

ਅਣਦੱਸੀਆਂ ਨੇ ਥਾਵਾਂ

ਯਾਦ ਤੇਰੀ ਚ ਸੋਹਣਿਆ ਸੱਜਣਾ ਗੀਤ ਵੀ ਉਹ ਦੇ ਗਾਵਾ

(ਉਹ ਮੈਨਾ (ਮੁਟਿਆਰ) ਨੂੰ ਪਿੰਜਰੇ (ਬੰਧਨ) ਵਿੱਚ ਪਾ ਕੇ ਕਿਸੇ ਅਣਜਾਣ ਥਾਂ ਲੈ ਗਏ ਹਨ; ਹੇ ਸੱਜਣਾ, ਹੁਣ ਤੇਰੀ ਯਾਦ ਵਿੱਚ ਮੈਂ ਉਸੇ ਦੇ ਗੀਤ ਗਾ ਰਿਹਾ ਹਾਂ।)

[Chorus]

ਕਿਹੜੇ ਦੇਸ ਗਏ ਉਹ, ਕਿੱਥੇ ਖ਼ਤ ਮੈਂ ਪਾਵਾਂ

ਕਿਹੜੇ ਦੇਸ ਗਏ ਉਹ, ਕਿੱਥੇ ਖ਼ਤ ਮੈਂ ਪਾਵਾਂ

(ਉਹ ਕਿਹੜੇ ਦੇਸ਼ ਚਲੇ ਗਏ ਹਨ, ਮੈਂ ਹੁਣ ਉਹਨਾਂ ਨੂੰ ਚਿੱਠੀ ਕਿੱਥੇ ਭੇਜਾਂ?)

[Verse 2]

Suitan bootan ਵਾਲੇ ਲੈ ਗਏ, ਉੱਡਣ ਖਟੋਲੇ ਪਾਕੇ

ਤੂੰ ਵੀ ਤੁੰਬ ਪਵਾ ਲਈ ਬੱਲੀਏ ਸ਼ਰਮ ਦੀ ਪੱਟੀ ਖਾਕੇ

Suitan bootan ਵਾਲੇ ਲੈ ਗਏ, ਉੱਡਣ ਖਟੋਲੇ ਪਾਕੇ

ਤੂੰ ਵੀ ਤੁੰਬ ਪਵਾ ਲਈ ਬੱਲੀਏ ਸ਼ਰਮ ਦੀ ਪੱਟੀ ਖਾਕੇ

(ਸੂਟਾਂ-ਬੂਟਾਂ (Suitan bootan) ਵਾਲੇ ਅਮੀਰ ਲੋਕ ਉਸਨੂੰ ਜਹਾਜ਼ਾਂ (ਉੱਡਣ ਖਟੋਲੇ) ਵਿੱਚ ਬਿਠਾ ਕੇ ਲੈ ਗਏ; ਅਤੇ ਤੂੰ ਵੀ ਦੁਨੀਆ ਦੀ ਸ਼ਰਮ ਛੱਡ ਕੇ ਨਵੇਂ ਗਹਿਣੇ (ਤੁੰਬ) ਪਵਾ ਲਏ ਹਨ।)

[Bridge]

ਮਾਨਾ ਹਰਖ ਕਿਉਂ ਕਰਦੈਂ

ਮਾਨਾ ਹਰਖ ਕਿਉਂ ਕਰਦੈਂ

ਤੇਰੇ ਕਰਮੀ ਹੈਨੀ ਛਾਵਾਂ

(ਮਾਨਾ, ਤੂੰ ਹੁਣ ਗੁੱਸਾ ਜਾਂ ਦੁੱਖ ਕਿਉਂ ਕਰਦਾ ਹੈਂ? ਸ਼ਾਇਦ ਤੇਰੇ ਕਰਮਾਂ ਵਿੱਚ ਸੁੱਖ ਦੀ ਛਾਂ ਲਿਖੀ ਹੀ ਨਹੀਂ ਸੀ।)

[Chorus]

ਯਾਦ ਤੇਰੀ ਚ ਸੋਹਣਿਆ ਸੱਜਣਾ ਗੀਤ ਵੀ ਉਹ ਦੇ ਗਾਵਾ

ਕਿਹੜੇ ਦੇਸ ਗਏ ਉਹ, ਕਿੱਥੇ ਖ਼ਤ ਮੈਂ ਪਾਵਾਂ

ਕਿਹੜੇ ਦੇਸ ਗਏ ਉਹ, ਕਿੱਥੇ ਖ਼ਤ ਮੈਂ ਪਾਵਾਂ

[Outro]

ਕਿਹੜੇ ਦੇਸ ਗਏ ਉਹ, ਕਿੱਥੇ ਖ਼ਤ ਮੈਂ ਪਾਵਾਂ

ਕਿਹੜੇ ਦੇਸ ਗਏ ਉਹ, ਕਿੱਥੇ ਖ਼ਤ ਮੈਂ ਪਾਵਾਂ

ਓਹੋ ਕਿੱਥੇ ਖ਼ਤ ਮੈਂ ਪਾਵਾਂ...