[ਕੋਰਸ]
ਆਨਲਾਈਨ ਆਨਲਾਈਨ ਚੈਟ ਕਰਦੀ
ਸਾਉਣ ਦੇ ਮਹੀਨੇ ਵਿੱਚ ਸੱਪ ਫੜਦੀ
ਆਨਲਾਈਨ ਆਨਲਾਈਨ ਚੈਟ ਕਰਦੀ
ਸਾਉਣ ਦੇ ਮਹੀਨੇ ਵਿੱਚ ਸੱਪ ਫੜਦੀ
ਉੱਪਰ ਕਿਤਾਬ ਥੱਲੇ ਟੈਬ (Tab) ਧਰਦੀ
ਉੱਪਰ ਕਿਤਾਬ ਥੱਲੇ ਟੈਬ (Tab) ਧਰਦੀ
ਮਾਪੇ ਕਹਿੰਦੇ ਕੁੜੀ ਸਾਡੀ ਬਾਹਲਾ ਪੜ੍ਹਦੀ
ਆਨਲਾਈਨ ਆਨਲਾਈਨ ਚੈਟ ਕਰਦੀ
ਸਾਉਣ ਦੇ ਮਹੀਨੇ ਵਿੱਚ ਸੱਪ ਫੜਦੀ
[ਬੰਦ 1]
ਆਖਿਆ ਪਿਓ ਦੀ ਪੱਗ ਨੂੰ ਰੁਲਾਈਂ ਨਾ
ਮਾੜਾ ਅੰਜਾਮ ਹੁੰਦਾ ਇਸ ਫ਼ਨ ਦਾ
ਟੀਚਰ 'ਚ ਮੈਨੂੰ ਬੋਲੀ ਉਹ ਹੱਸ ਕੇ
ਬਾਪੂ ਮੇਰਾ ਰੌਂਦਾ ਪੱਗ ਹੀ ਨੀ ਬੰਨ੍ਹਦਾ
ਉਹ ਤਿਤਲੀ ਜਿਹੀ ਵੇਖ ਲਓ ਰਕਾਨ ਮਿੱਤਰੋ
ਭੱਜ-ਭੱਜ ਤਿਤਲੀਆਂ ਦੇਖੂ ਫੜਦੀ
ਉੱਪਰ ਕਿਤਾਬ ਥੱਲੇ ਟੈਬ ਧਰਦੀ
ਮਾਪੇ ਕਹਿੰਦੇ ਕੁੜੀ ਸਾਡੀ ਬਾਹਲਾ ਪੜ੍ਹਦੀ
[ਬੰਦ 2]
ਦੋ-ਦੋ ਫ਼ੋਨ ਚਾਰ-ਚਾਰ ਸਿਮ ਨੇ
ਹਰ ਇੱਕ ਬੰਦਾ ਬਿਜ਼ੀ ਫੇਸਬੁੱਕ (Facebook) ਤੇ
ਪਾਰਲਰਾਂ ਵਿੱਚ ਦੇਖੋ ਲਾਈਨਾਂ ਲੱਗੀਆਂ
ਹਰ ਕੋਈ ਧਿਆਨ ਦਿੰਦਾ ਹੁਣ ਲੁੱਕ (Look) ਤੇ
ਓ ਖ਼ੰਟ ਮਾਨ ਪੁਰ ਵਿੱਚ ਰੌਲਾ ਪੈ ਗਿਆ
ਭੂਤਰੀ ਜਵਾਨੀ ਨਾ ਘਰਾਂ 'ਚ ਵੜਦੀ
ਉੱਪਰ ਕਿਤਾਬ ਥੱਲੇ ਟੈਬ ਧਰਦੀ
ਮਾਪੇ ਕਹਿੰਦੇ ਕੁੜੀ ਸਾਡੀ ਬਾਹਲਾ ਪੜ੍ਹਦੀ
[ਬੰਦ 3]
ਕਾਹਦੀਆਂ ਨੇ ਯਾਰੀਆਂ ਲਫ਼ਾਫ਼ੇ ਖ਼ਾਲੀ ਬਾਈ
ਐਵੇਂ ਬੰਦਾ ਚੁੱਕੀ ਫਿਰੇ ਭਾਰ ਮਨ ਦਾ
ਪਹਿਲਾਂ ਪਹਿਲਾਂ ਹੁੰਦੀ ਕੰਸੈਂਟ (Consent) ਮਿੱਤਰੋ
ਹੋ ਟੁੱਟੇ ਜਦੋਂ ਪਿਆਰ ਫਿਰ ਰੇਪ (Rape) ਬਣਦਾ
ਹੋ ਰਾਤੋਂ ਰਾਤ ਬਣਦੀ ਐ ਰੇਲ ਮਿੱਤਰੋ
ਖ਼ਬਰ ਕੋਈ ਮੀਡੀਆ ਦੇ ਧੱਕੇ ਚੜ੍ਹਦੀ
ਉੱਪਰ ਕਿਤਾਬ ਥੱਲੇ ਟੈਬ ਧਰਦੀ
ਮਾਪੇ ਕਹਿੰਦੇ ਕੁੜੀ ਸਾਡੀ ਬਾਹਲਾ ਪੜ੍ਹਦੀ
[ਬੰਦ 4]
ਹਰ ਕੁੜੀ ਪਹਿਲਾਂ IAS ਭਾਲਦੀ
ਐਂਡ ਵਿੱਚ ASI ਵੀ ਨੀ ਮਿਲਦਾ
ਦੂਜੇ ਪਾਸੇ ਮੁੰਡਾ ਮੋਟੀ ਸਾਮੀ ਲੱਭਦਾ
ਢਲਦੀ ਉਮਰੇ ਫਿਰ ਬਹਿ ਬਨੇਰੇ ਕਿੱਲਦਾ
ਔਂਤ ਦੀ ਜ਼ਮੀਨ ਨੂੰ ਸ਼ਰੀਕਾ ਵਾਹੁੰਦਾ ਐ
ਕੀਤੀ ਕਰਾਈ ਸਾਰੀ ਖੂਹ 'ਚ ਵੜਦੀ
ਉੱਪਰ ਕਿਤਾਬ ਥੱਲੇ ਟੈਬ ਧਰਦੀ
ਮਾਪੇ ਕਹਿੰਦੇ ਕੁੜੀ ਸਾਡੀ ਬਾਹਲਾ ਪੜ੍ਹਦੀ
[ਬੰਦ 5]
ਪਹਿਲਾਂ ਕੀਤੀ ਦਾਰੂ ਦੀ ਇਜਾਦ ਬੰਦੇ ਨੇ
ਹੌਲੀ ਹੌਲੀ ਫ਼ੀਮ ਦੀ ਸ਼ੌਕੀਨ ਹੋ ਗਈ
ਹੌਲੀ ਹੌਲੀ ਆ ਗਏ ਅੰਗਰੇਜ਼ੀ ਟੀਕੇ ਬਾਈ
ਅੱਜ ਕੱਲ੍ਹ ਫੈਸ਼ਨ ਕੋਕੀਨ ਹੋ ਗਈ
ਘਰੋ ਘਰੀ ਹੋ ਗਈ ਡਿਲੀਵਰੀ ਜੱਟਾ
ਚਿੱਟਾ ਜਿਹਾ ਪਾਊਡਰ ਸਨਿਫ਼ (Sniff) ਕਰਦੀ
ਉੱਪਰ ਕਿਤਾਬ ਥੱਲੇ ਟੈਬ ਧਰਦੀ
ਮਾਪੇ ਕਹਿੰਦੇ ਕੁੜੀ ਸਾਡੀ ਬਾਹਲਾ ਪੜ੍ਹਦੀ
[ਬੰਦ 6]
ਜੱਟਾਂ ਦੇ ਜਵਾਕ ਹੁਣ ਖੇਤੀ ਛੱਡ ਗਏ
ਭਾਲਦੇ ਨੇ ਫ਼ੋਨ ਬੱਸ ਪੂਰਾ ਲੱਖ ਦਾ
ਕੁੜੀਆਂ ਨੇ ਦੇਖੋ ਕੰਮਕਾਰ ਛੱਡਿਆ
ਪਾਥੀਆਂ ਨੀ ਪੱਥਦੀਆਂ ਗੂਹਾ ਫਸਦਾ
ਹੋ ਐਪਲ (Apple) ਦਾ ਪੈਡ-ਪੌਡ ਫ਼ੋਨ ਮੰਗਦੀ
ਸੈਮਸੰਗ (Samsung) ਉੱਤੇ ਕੁੜੀ ਕਿੱਥੇ ਖੜ੍ਹਦੀ
ਚੂਪੀ ਹੋਈ ਅੰਬੀ ਜੇਹਾ ਮੂੰਹ ਹੋ ਗਿਆ
ਓਮਲੇਟ ਖਾਂਦੀ ਐ ਵਿਦਾਊਟ (Without) ਜ਼ਰਦੀ
ਆਨਲਾਈਨ ਆਨਲਾਈਨ ਚੈਟ ਕਰਦੀ
ਸਾਉਣ ਦੇ ਮਹੀਨੇ ਵਿੱਚ ਸੱਪ ਫੜਦੀ