[ਕੋਰਸ]
ਪਹਿਲਾਂ ਪਤਾ ਲੱਗ ਜਾਂਦਾਏ ਸਾਨੂੰ ਤੇਰੇ ਆਉਣ ਦਾ
ਕੋਈ ਫ਼ਾਇਦਾ ਨੀ ਚੰਨਾ ਮੂਰਖ ਬਣਾਉਣ ਦਾ
ਪਹਿਲਾਂ ਪਤਾ ਲੱਗ ਜਾਂਦਾਏ ਸਾਨੂੰ ਤੇਰੇ ਆਉਣ ਦਾ
ਕੋਈ ਫ਼ਾਇਦਾ ਨੀ ਚੰਨਾ ਮੂਰਖ ਬਣਾਉਣ ਦਾ
[ਪ੍ਰੀ-ਕੋਰਸ]
ਮੀਠੀ ਮੀਠੀ ਹਵਾ ਜਦੋਂ
ਮੀਠੀ ਮੀਠੀ ਹਵਾ ਜਦੋਂ ਛੋਹ ਜਾਂਦੀ ਐ
ਮੀਠੀ ਮੀਠੀ ਹਵਾ ਜਦੋਂ ਛੋਹ ਜਾਂਦੀ ਐ
[ਹੁੱਕ]
Telepathy ਹੋ ਜਾਂਦੀ ਐ
ਓ ਬੀਬਾ Telepathy ਹੋ ਜਾਂਦੀ ਐ
Telepathy ਹੋ ਜਾਂਦੀ ਐ
[ਬੰਦ 1]
ਤੇਰੇ ਸ਼ਬਾਬ ਦੀ ਗੱਲ ਜਦੋਂ ਛਿੜਦੀ
ਰਾਤ ਦੇ ਹਨੇਰੇ 'ਚ ਦੁਪਹਿਰ ਖਿੜੀ ਖਿੜਦੀ
ਤੇਰੇ ਸ਼ਬਾਬ ਦੀ ਗੱਲ ਜਦੋਂ ਛਿੜਦੀ
ਰਾਤ ਦੇ ਹਨੇਰੇ 'ਚ ਦੁਪਹਿਰ ਖਿੜੀ ਖਿੜਦੀ
ਖਿੜੀ ਐ ਰਾਣੀ ਦਿਨ ਰਾਤ ਦੀ
ਚੀਰ ਖੁਸ਼ਬੂ ਜਾਂਦੀ ਐ
[ਹੁੱਕ]
Telepathy ਹੋ ਜਾਂਦੀ ਐ
ਓ ਬੀਬਾ Telepathy ਹੋ ਜਾਂਦੀ ਐ
Telepathy ਹੋ ਜਾਂਦੀ ਐ
[ਬੰਦ 2]
ਪੜ੍ਹ ਲਵਾਂ ਚਿਹਰਾ ਤੇਰਾ ਅੱਖਾਂ ਬੰਦ ਕਰਕੇ
ਭਰਦੇ ਆ ਰੰਗ ਖਾਲੀ ਹਯਾਤੀ ਦੇ ਵਰਕੇ
ਪੜ੍ਹ ਲਵਾਂ ਚਿਹਰਾ ਤੇਰਾ ਅੱਖਾਂ ਬੰਦ ਕਰਕੇ
ਭਰਦੇ ਆ ਰੰਗ ਖਾਲੀ ਹਯਾਤੀ ਦੇ ਵਰਕੇ
ਚੁੱਪ ਚਾਪ ਯਾਦ ਤੇਰੀ ਆਉਂਦੀ ਐ
ਕਾਲਜੇ ਨੂੰ ਕੋਹ ਜਾਂਦੀ ਐ
[ਹੁੱਕ]
Telepathy ਹੋ ਜਾਂਦੀ ਐ
ਓ ਬੀਬਾ Telepathy ਹੋ ਜਾਂਦੀ ਐ
Telepathy ਹੋ ਜਾਂਦੀ ਐ
[ਬੰਦ 3]
ਨਾ ਵੀ ਮਿਲੋਗੇ ਤਾਂ ਵੀ ਕੋਈ ਦੁੱਖ ਨੀ
ਦੀਦ ਬਿਨਾ ਮਾਨਾ ਹੋਰ ਕੋਈ ਭੁੱਖ ਨੀ
ਨਾ ਵੀ ਮਿਲੋਗੇ ਤਾਂ ਵੀ ਕੋਈ ਦੁੱਖ ਨੀ
ਦੀਦ ਬਿਨਾ ਮਾਨਾ ਹੋਰ ਕੋਈ ਭੁੱਖ ਨੀ
ਦਿਲ ਚੰਦਰੇ ਨੂੰ ਤੇਰਾ ਹੇਰਵਾ
ਅੱਖ ਮੇਰੀ ਚੋਅ ਜਾਂਦੀ ਐ
[ਹੁੱਕ/ਅੰਤ]
Telepathy ਹੋ ਜਾਂਦੀ ਐ
ਓ ਬੀਬਾ Telepathy ਹੋ ਜਾਂਦੀ ਐ
Telepathy ਹੋ ਜਾਂਦੀ ਐ