[ਸ਼ਾਇਰੀ / ਇੰਟ੍ਰੋ]
ਮੈਂ ਪਹਿਲਾਂ ਸੋਚਦਾ ਸੀ, ਪਰ ਅੱਜ ਥੋਨੂੰ ਪਹਿਲੀ ਹੀ ਵਾਰ
ਮਿਲ ਕੇ ਯਕੀਨ ਹੋ ਗਿਆ ਕਿ ਮੇਰੇ ਚੰਗੇ ਕਰਮ ਜਾਗ ਗਏ
ਜੋ ਪ੍ਰਮਾਤਮਾ ਨੇ ਮੈਨੂੰ ਥੋਨੂੰ ਮਿਲਇਆ।
[ਕੋ੍ਰਸ]
ਬੁੱਲਾਂ ਤੇਰਿਆਂ ਤੇ ਨਾਮ ਜਦੋਂ ਮੇਰਾ ਆਉਂਦਾ ਏ
ਓਦੋਂ ਦੱਸ ਕਿਉਂ ਵੇ ਮੇਰਾ ਚਿੜਾ ਸ਼ਰਮਾਉਂਦਾ ਏ
ਬੁੱਲਾਂ ਤੇਰਿਆਂ ਤੇ ਨਾਮ ਜਦੋਂ ਮੇਰਾ ਆਉਂਦਾ ਏ
ਓਦੋਂ ਦੱਸ ਕਿਉਂ ਵੇ ਮੇਰਾ ਚਿੜਾ ਸ਼ਰਮਾਉਂਦਾ ਏ
ਹੋਇਆ ਸਾਡੇ ਦੋਵਾਂ ਵਿੱਚ ਇਕਰਾਰ ਲੱਗਦੇ
ਮੈਨੂੰ ਤੇਰੇ ਨਾਲ, ਤੈਨੂੰ ਮੇਰੇ ਨਾਲ
ਮੈਨੂੰ ਤੇਰੇ ਨਾਲ ਹੋ ਗਿਆ ਪਿਆਰ ਲੱਗਦੇ
ਵੇ ਮੈਨੂੰ ਤੇਰੇ ਨਾਲ, ਤੈਨੂੰ ਮੇਰੇ ਨਾਲ
ਮੈਨੂੰ ਤੇਰੇ ਨਾਲ ਹੋ ਗਿਆ ਪਿਆਰ ਲੱਗਦੇ
[ਵਰਸ 1]
ਸਮਝ ਨਾ ਸਕੇ ਜੱਗ ਕੇਹੋ ਜੇਹੀਆਂ ਬਾਤਾਂ ਨੇ
ਬਿਨਾਂ ਮੰਗੇ ਮਿਲੀਆਂ ਇਹ ਰੱਬ ਤੋਂ ਸੌਗਾਤਾਂ ਨੇ
ਸਮਝ ਨਾ ਸਕੇ ਜੱਗ ਕੇਹੋ ਜੇਹੀਆਂ ਬਾਤਾਂ ਨੇ
ਬਿਨਾਂ ਮੰਗੇ ਮਿਲੀਆਂ ਇਹ ਰੱਬ ਤੋਂ ਸੌਗਾਤਾਂ ਨੇ
ਸਾਨੂੰ ਅੱਖਾਂ ਮੀਚ ਹੋਇਆ ਅ਼ੈਤਬਾਰ ਲੱਗਦੇ
ਵੇ ਮੈਨੂੰ ਤੇਰੇ ਨਾਲ, ਤੈਨੂੰ ਮੇਰੇ ਨਾਲ
ਮੈਨੂੰ ਤੇਰੇ ਨਾਲ ਹੋ ਗਿਆ ਪਿਆਰ ਲੱਗਦੇ
ਵੇ ਮੈਨੂੰ ਤੇਰੇ ਨਾਲ, ਤੈਨੂੰ ਮੇਰੇ ਨਾਲ
ਮੈਨੂੰ ਤੇਰੇ ਨਾਲ ਹੋ ਗਿਆ ਪਿਆਰ ਲੱਗਦੇ
[ਵਰਸ 2]
ਦੁਨੀਆਂ ਤੋਂ ਭੁੱਲਿਆ ਜਿੰਦ ਤੇਰੇ ਲਈ ਖਿਲਾਇਈ ਮੈਂ
ਸੁਪਨਾ ਵੀ ਇਹੋ ਜਾਵਾਂ ਤੇਰੇ ਨਾਲ ਵਿਆਹੀ ਮੈਂ
ਦੁਨੀਆਂ ਤੋਂ ਭੁੱਲਿਆ ਜਿੰਦ ਤੇਰੇ ਲਈ ਖਿਲਾਇਈ ਮੈਂ
ਸੁਪਨਾ ਵੀ ਇਹੋ ਜਾਵਾਂ ਤੇਰੇ ਨਾਲ ਵਿਆਹੀ ਮੈਂ
ਹੁਣ ਤੂੰਹੀਓਂ ਮੇਰਾ ਸੋਹਣਾ ਸਰਦਾਰ ਲੱਗਦੇ
ਵੇ ਮੈਨੂੰ ਤੇਰੇ ਨਾਲ, ਤੈਨੂੰ ਮੇਰੇ ਨਾਲ
ਮੈਨੂੰ ਤੇਰੇ ਨਾਲ ਹੋ ਗਿਆ ਪਿਆਰ ਲੱਗਦੇ
ਵੇ ਮੈਨੂੰ ਤੇਰੇ ਨਾਲ, ਤੈਨੂੰ ਮੇਰੇ ਨਾਲ
ਮੈਨੂੰ ਤੇਰੇ ਨਾਲ ਹੋ ਗਿਆ ਪਿਆਰ ਲੱਗਦੇ
[ਆਊਟ੍ਰੋ]
ਕਈ ਰਿਸ਼ਤੇ ਨਾ ਵਾਹਿਗੁਰੂ ਆਪ ਬਣਾ ਕੇ ਭੇਜਦਾ
ਤੇ ਸ਼ਾਇਦ ਓਹਨਾਂ ਵਿੱਚ ਇੱਕ ਰਿਸ਼ਤਾ ਆਪਣੇ ਦੋਹਾਂ ਦਾ ਸੀ।