Signs

Verified Lyrics

Signs

by Guru Randhawa

Released: August 2022 • 3 Views

ਆਪੇ ਨੀ ਤੂੰ ਦੇ ਕੇ ਹਾਏ ਨਿਸ਼ਾਨੀਆਂ
ਆਪੇ ਮੰਗ ਲਈਆਂ ਮੇਰੇ ਕੋਲੋਂ ਸੋਹਣੀਏ
ਪਹਿਲੋਂ ਦਿੰਦੀ ਸੀ ਤੂੰ ਨਾਫੇ ਹੁਣ ਹਾਨੀਆਂ
ਆਪੇ ਮੰਗ ਲਈਆਂ ਮੇਰੇ ਕੋਲ ਸੋਹਣੀਏ

ਪਹਿਲੀ ਪਹਿਲੀ ਵਾਰ ਮੈਨੂੰ ਹੋਇਆ ਸੀ ਪਿਆਰ
ਪਰ ਪਹਿਲੀ ਪਹਿਲੀ ਵਾਰ ਮੇਰਾ ਦਿਲ ਤੋੜਤਾ
ਪਤਾ ਨਹੀਓਂ ਕਿਸ ਦੀਆਂ ਗੱਲਾਂ ਵਿੱਚੋਂ ਆ ਕੇ ਹਾਏ ਨੀ
ਗੱਲਾਂ ਵਿੱਚ ਆ ਕੇ ਮੇਰਾ ਸਭ ਮੋੜਤਾ

ਸਾਰੇ ਚੱਲੇ ਉੱਤੇ ਮੁੰਡੀਆਂ ਤੇ ਗਾਣੀਆਂ
ਆਪੇ ਮੰਗ ਲਈਆਂ ਮੇਰੇ ਕੋਲੋਂ ਸੋਹਣੀਏ

ਆਪੇ ਨੀ ਤੂੰ ਦੇ ਕੇ ਹਾਏ ਨਿਸ਼ਾਨੀਆਂ
ਆਪੇ ਮੰਗ ਲਈਆਂ ਮੇਰੇ ਕੋਲੋਂ ਸੋਹਣੀਏ
ਪਹਿਲੋਂ ਦਿੰਦੀ ਸੀ ਤੂੰ ਨਾਫੇ ਹੁਣ ਹਾਨੀਆਂ
ਆਪੇ ਮੰਗ ਲਈਆਂ ਮੇਰੇ ਕੋਲ ਸੋਹਣੀਏ

ਤੋੜਿਆ ਯਕੀਨ ਮੇਰਾ ਕਰਕੇ ਪਿਆਰ ਮੈਨੂੰ
ਕਿਸੇ ਤੇ ਯਕੀਨ ਹੁਣ ਹੋਣਾ ਨਈਂ
ਲਿਖ ਕੇ ਤੂੰ ਲੈ ਲੈ ਮੇਰੀ ਗੱਲ ਮੇਰੀ ਸੋਹਣੀਏ
ਹਾਏ ਗੁਰੂ ਨੇ ਤਾਂ ਕਿਸੇ ਲਈ ਵੀ ਰੋਣਾ ਨਈਂ

ਪਰ ਸਾਗਰ ਜਿੰਨਾਂ ਅੱਖੀਆਂ ਚ ਪਾਣੀ ਆਨ
ਆਪੇ ਮੰਗ ਲਈਆਂ ਮੇਰੇ ਕੋਲੋਂ ਸੋਹਣੀਏ

ਆਪੇ ਨੀ ਤੂੰ ਦੇ ਕੇ ਹਾਏ ਨਿਸ਼ਾਨੀਆਂ
ਆਪੇ ਮੰਗ ਲਈਆਂ ਮੇਰੇ ਕੋਲੋਂ ਸੋਹਣੀਏ
ਪਹਿਲੋਂ ਦਿੰਦੀ ਸੀ ਤੂੰ ਨਾਫੇ ਹੁਣ ਹਾਨੀਆਂ
ਆਪੇ ਮੰਗ ਲਈਆਂ ਮੇਰੇ ਕੋਲ ਸੋਹਣੀਏ