19 Ton 21

Verified Lyrics

19 Ton 21

by Satinder Sartaj

• 3 Views

ਆਦਮੀ ਹਰੇਕ ਰੇਹਾ ਉੱਤੇ ਹੀ ਵੇਖ
ਸੋਚੇ ਉਨੀ ਤੇ ਖਲੋਤਾ ਕਿੱਦਾਂ ਟੱਪ ਜਾਵਾਂ ਇੱਕੀ
ਏਸ ਤੋਂ ਅਗਾਹਾਂ ਤਾਂ ਫੇਰ ਗੁੰਮ ਜਾਣ ਰਾਹਾਂ
ਯਾਰਾ ਫੇਰ ਨਈਓਂ ਤੋੜ ਹੁੰਦੀ ਕਾਗਜ਼ੀ ਕੜਿੱਕੀ

ਆਦਮੀ ਹਰੇਕ ਰੇਹਾ ਉੱਤੇ ਹੀ ਵੇਖ
ਸੋਚੇ ਉਨੀ ਤੇ ਖਲੋਤਾ ਕਿੱਦਾਂ ਟੱਪ ਜਾਵਾਂ ਇੱਕੀ
ਏਸ ਤੋਂ ਅਗਾਹਾਂ ਤਾਂ ਫੇਰ ਗੁੰਮ ਜਾਣ ਰਾਹਾਂ
ਯਾਰਾ ਫੇਰ ਨਈਓਂ ਤੋੜ ਹੁੰਦੀ ਕਾਗਜ਼ੀ ਕੜਿੱਕੀ

33 ਸੰਗ ਜੋੜ ਦਿੱਤੇ ਦੇਵਤੇ ਕਰੋੜ
ਖੌਂਰੇ ਰਹਿੰਦੇ ਨੇ ਜ਼ਮੀਨਾਂ ਤੇ ਯਾ
ਰਹਿੰਦੇ ਅਸਮਾਨਾਂ ਤੇ

ਰੱਬ ਦੇ ਨੇ ਭਾਣੇ
ਨਾ ਮੈਂ ਦੇਖੇ ਸੁਣੇ ਜਾਣੇ
ਜਿਹੜੇ ਥੋੜ੍ਹੇ ਕੁ ਸਿਆਣੇ
ਚੜ੍ਹ ਗਏ ਚੱਟਾਨਾਂ ਤੇ

ਇਨ੍ਹਾਂ ਹੀ ਖਿਆਲਾਂ ਵਿੱਚ
ਸਮੇਂ ਦੀਆਂ ਚਾਲਾਂ ਵਿੱਚ
ਸਾਰੀ-ਸਾਰੀ ਰਾਤ
ਵੇਖਾਂ ਚੰਨ ਵਾਲੀ ਟਿੱਕੀ

ਏਸ ਤੋਂ ਅਗਾਹਾਂ ਤਾਂ ਫੇਰ ਗੁੰਮ ਜਾਣ ਰਾਹਾਂ
ਯਾਰਾ ਫੇਰ ਨਈਓਂ ਤੋੜ ਹੁੰਦੀ ਕਾਗਜ਼ੀ ਕੜਿੱਕੀ

ਆਦਮੀ ਹਰੇਕ ਰੇਹਾ ਉੱਤੇ ਹੀ ਵੇਖ
ਸੋਚੇ ਉਨੀ ਤੇ ਖਲੋਤਾ ਕਿੱਦਾਂ ਟੱਪ ਜਾਵਾਂ ਇੱਕੀ
ਏਸ ਤੋਂ ਅਗਾਹਾਂ ਤਾਂ ਫੇਰ ਗੁੰਮ ਜਾਣ ਰਾਹਾਂ
ਯਾਰਾ ਫੇਰ ਨਈਓਂ ਤੋੜ ਹੁੰਦੀ ਕਾਗਜ਼ੀ ਕੜਿੱਕੀ

ਆ ਚੱਕਰ 84 ਲੱਖ ਜੂਨ ਦੀ ਖਲਾਸੀ
ਕਿੱਦਾਂ ਹੁੰਦੀ ਕਿੰਨੇ ਯੁੱਗ ਲੱਗੇ ਚੱਕਰ ਮੁਕਾਉਣ ਨੂੰ
ਆਬਰੂ ਦਾ ਮਹਿਲ ਸਾਰੀ ਜ਼ਿੰਦਗੀ ਬਣਾਇਆ ਜਾਂਦਾ
ਇੱਕ ਪਲ ਲੱਗਦਾ ਏ ਓਹੀ ਮਹਿਲ ਢਾਉਣ ਨੂੰ

ਆ ਚੱਕਰ 84 ਲੱਖ ਜੂਨ ਦੀ ਖਲਾਸੀ
ਕਿੱਦਾਂ ਹੁੰਦੀ ਕਿੰਨੇ ਯੁੱਗ ਲੱਗੇ ਚੱਕਰ ਮੁਕਾਉਣ ਨੂੰ
ਆਬਰੂ ਦਾ ਮਹਿਲ ਸਾਰੀ ਜ਼ਿੰਦਗੀ ਬਣਾਇਆ ਜਾਂਦਾ
ਇੱਕ ਪਲ ਲੱਗਦਾ ਏ ਓਹੀ ਮਹਿਲ ਢਾਉਣ ਨੂੰ

ਤਾਂ ਹੀ ਤਾਂ ਮੈਂ ਯਾਰ ਤੈਨੂੰ ਕਹਿਣਾ ਬਾਰ-ਬਾਰ
ਕਿ ਤੂੰ ਜਾਣੀ ਨਾ ਬੇਕਾਰ ਇਹ ਕੋਈ ਵੀ ਗੱਲ ਨਿੱਕੀ

ਏਸ ਤੋਂ ਅਗਾਹਾਂ ਤਾਂ ਫੇਰ ਗੁੰਮ ਜਾਣ ਰਾਹਾਂ
ਯਾਰਾ ਫੇਰ ਨਈਓਂ ਤੋੜ ਹੁੰਦੀ ਕਾਗਜ਼ੀ ਕੜਿੱਕੀ

ਆਦਮੀ ਹਰੇਕ ਰੇਹਾ ਉੱਤੇ ਹੀ ਵੇਖ
ਸੋਚੇ ਉਨੀ ਤੇ ਖਲੋਤਾ ਕਿੱਦਾਂ ਟੱਪ ਜਾਵਾਂ ਇੱਕੀ
ਏਸ ਤੋਂ ਅਗਾਹਾਂ ਤਾਂ ਫੇਰ ਗੁੰਮ ਜਾਣ ਰਾਹਾਂ
ਯਾਰਾ ਫੇਰ ਨਈਓਂ ਤੋੜ ਹੁੰਦੀ ਕਾਗਜ਼ੀ ਕੜਿੱਕੀ

ਗੇੜ ਜੋ 99 ਦਾ ਚੈਨ-ਸੁੱਖ ਵਿੰਨਵੇ ਦਾ
ਹਾਲ ਕੀ ਓ ਪੁੱਛਦੇ ਜੋ ਫਸੇ ਓਹੀ ਜਾਣਦੇ
ਏਸ ਗੇੜ ਪਿੱਛੋਂ ਤਾਂ ਹਾਲਾਤ ਐਸੇ ਹੁੰਦੇ
ਬੰਦੇ ਸ਼ੀਸ਼ੇ ਵਿੱਚ ਵੇਖ ਕੇ ਖ਼ੁਦ ਨੂੰ ਨਾ ਪਛਾਣਦੇ

ਆਜੋ ਰਲ ਗਈਏ ਸਰਤਾਜ ਮਿੱਠੇ ਪਾਈਏ
ਸੋ ਆਜੋ ਰਲ ਗਈਏ ਸਰਤਾਜ ਮਿੱਠੇ ਪਾਈਏ
ਤੇ ਸਵਾਦਲੀ ਬਣਾਈਏ ਇਹ ਜ਼ਿੰਦਗਾਨੀ ਫਿੱਕੀ

ਏਸ ਤੋਂ ਅਗਾਹਾਂ ਤਾਂ ਫੇਰ ਗੁੰਮ ਜਾਣ ਰਾਹਾਂ
ਯਾਰਾ ਫੇਰ ਨਈਓਂ ਤੋੜ ਹੁੰਦੀ ਕਾਗਜ਼ੀ ਕੜਿੱਕੀ

ਆਦਮੀ ਹਰੇਕ ਰੇਹਾ ਉੱਤੇ ਹੀ ਵੇਖ
ਸੋਚੇ ਉਨੀ ਤੇ ਖਲੋਤਾ ਕਿੱਦਾਂ ਟੱਪ ਜਾਵਾਂ ਇੱਕੀ
ਏਸ ਤੋਂ ਅਗਾਹਾਂ ਤਾਂ ਫੇਰ ਗੁੰਮ ਜਾਣ ਰਾਹਾਂ
ਯਾਰਾ ਫੇਰ ਨਈਓਂ ਤੋੜ ਹੁੰਦੀ ਕਾਗਜ਼ੀ ਕੜਿੱਕੀ