[Intro]
ਹੋ ਗਿਆ ਰਿਕਾਰਡਿੰਗ
ਸਟਾਰਟ ਹੋ ਗਿਆ
ਇਕ ਦੋ ਗੱਲਾਂ ਕਰਨੀਆਂ ਸੀ
ਥੋੜ੍ਹੀ ਜ਼ਿੰਦਗੀ ਵਾਸਤੇ ਠੀਕ ਰਹਿਣਗੀਆਂ
ਕਿਉਂਕਿ ਮੇਰੀ ਜ਼ਿੰਦਗੀ ਚ ਮੈਂ ਇਹ ਚੀਜ਼ਾਂ ਸਿੱਖੀਆਂ
ਤੇ ਥੋਨੂੰ ਦੱਸਣੀਆਂ ਮੇਰਾ ਫ਼ਰਜ਼ ਹੈ
ਸੋ ਬੈਟਰ ਯੂ ਟੇਕ ਨੋਟਸ
ਬਹੁਤ ਕੰਮ ਆਉਣ ਆਲੀਆਂ ਗੱਲਾਂ
[Verse 1]
ਓਹ ਸਾਡਾ ਸਿੱਧੂ ਇਹ ਸਿੱਧੂ ਉਹ ਲੱਗਦਾ
ਪਹਿਲਾਂ ਮੇਰੇ ਬਾਰੇ ਥੋਨੂੰ ਭਾਈ ਕਹਿਣਗੇ
ਫੇਰ ਕਹਿਣਾ ਉਹ ਤਾਂ ਬਸ ਸਾਡੇ ਸਿਰ ਤੇ
ਫੇਰ ਮੇਰੇ ਸਾਲੇ ਉਹ ਬੁਰਾਈ ਕਹਿਣਗੇ
ਓਹ ਪਰਖ ਕੇ ਦੇਖੀ ਐ ਔਕਾਤ ਸਭ ਦੀ
ਸਾਲ ਹੋਇਆ ਮੈਂ ਤਾਂ ਫਾਹੇ ਵੱਢੇ ਹੋਏ ਨੇ
[Chorus]
ਓਹ 2-3 ਝੂਠ ਨੇ ਬੁਲਾ ਨਾ ਲਿਓ
ਪਹਿਲੀਂ ਕਹਿਣਾ ਮਿੱਤਰਾਂ ਨੇ ਛੱਡੇ ਹੋਏ ਨੇ
ਨਾਉ ਮੇਰਾ ਸੁਣ ਨੇੜੇ ਲਾ ਨਾ ਲਿਓ
ਪਹਿਲੀਂ ਕਹਿਣਾ ਮਿੱਤਰਾਂ ਨੇ ਛੱਡੇ ਹੋਏ ਨੇ ਹਾਏ
[Verse 2]
ਓਹ ਬਹੁਤ ਦਿੱਤੀ ਇੱਜ਼ਤ ਸੀ ਰਾਸ ਨੀ ਆਈ
ਅੱਲੇ ਪੱਲੇ ਕੱਖ ਨੀ ਹੰਕਾਰੇ ਹੋਏ ਨੇ
ਏਹਨਾਂ ਪਿੱਛੇ ਫਿਰੋ ਨਾ ਤੜਾਉਂਦੇ ਗੱਡੀਆਂ
ਮੈਂ ਵੀ ਅੱਤ ਫੋਰਚੂਨਰ ਚੋਂ ਤਾਰੇ ਹੋਏ ਨੇ
ਹੋ ਸਾਰ ਲਓ ਜੇ ਇਹਨਾਂ ਬਾਝੋਂ ਸਾਰ ਸਕਦੇ
ਕਿਸੇ ਬਿਨਾਂ ਖੜ੍ਹੇ ਕਦੋਂ ਗੱਢੇ ਹੋਏ ਨੇ
[Chorus]
ਓਹ 2-3 ਝੂਠ ਨੇ ਬੁਲਾ ਨਾ ਲਿਓ
ਪਹਿਲੀਂ ਕਹਿਣਾ ਮਿੱਤਰਾਂ ਨੇ ਛੱਡੇ ਹੋਏ ਨੇ
ਨਾਉ ਮੇਰਾ ਸੁਣ ਨੇੜੇ ਲਾ ਨਾ ਲਿਓ
ਪਹਿਲੀਂ ਕਹਿਣਾ ਮਿੱਤਰਾਂ ਨੇ ਛੱਡੇ ਹੋਏ ਨੇ
[Verse 3]
ਓਹ ਰੱਖਿਓ ਨਾ ਵਹਿਮ ਥੋੜਾ ਸਾਥ ਦੇਣਗੇ
ਜਿਹਨਾਂ ਦੇ ਜ਼ਮੀਰ ਭਾਂਡੇ ਖਾਲੀ ਵਰਗੇ
ਜਿਹਦਾ ਚਿੱਤ ਕਰੇ ਪਿੱਛੇ ਪਾ ਕੇ ਲੈ ਜਾਵੇ
ਇਹ ਬੰਦੇ ਸਰਪੰਚਾਂ ਦੀ ਟਰਾਲੀ ਵਰਗੇ
ਓਹ ਦੋਗਲੇ ਦੀ ਜੀਭ ਹੈਨੀ ਪੈਰ ਝੂਠ ਦੇ
ਰਾਤ ਦੇ ਵਪਾਰੀ ਸੁਬ੍ਹਾ ਲੱਢੇ ਹੋਏ ਨੇ
[Chorus]
ਓਹ 2-3 ਝੂਠ ਨੇ ਬੁਲਾ ਨਾ ਲਿਓ
ਪਹਿਲੀਂ ਕਹਿਣਾ ਮਿੱਤਰਾਂ ਨੇ ਛੱਡੇ ਹੋਏ ਨੇ
ਨਾਉ ਮੇਰਾ ਸੁਣ ਨੇੜੇ ਲਾ ਨਾ ਲਿਓ
ਪਹਿਲੀਂ ਕਹਿਣਾ ਮਿੱਤਰਾਂ ਨੇ ਛੱਡੇ ਹੋਏ ਨੇ
[Verse 4]
ਓਹ ਕਾਈ ਕਲਾਕਾਰਾਂ ਨੇ ਥਰੈੱਟ ਭੇਜਿਆ
ਦਿਰਬੇ ਚ ਲਾਏ ਇੱਕ ਸ਼ੋਅ ਕਰਕੇ
ਬੜ੍ਹਿਆਂ ਨੇ ਜੋਰ ਲਾਇਆ ਸਾਹਾਂ ਸਿੱਟਣਾ
ਦੱਬਿਆ ਨੀ ਪੁੱਤ ਪਿੱਛੇ ਪਿਓ ਕਰਕੇ
ਓਹ ਬਿਨਾਂ ਕਾਈ ਸਕੇਰੀ ਮੇਰੇ ਚਾਚੇ ਬੰਗੇ
ਅਸੀਂ ਕੇਹੜਾ ਕਾਰਡ ਪਾ ਕੇ ਸੱਢੇ ਹੋਏ ਨੇ
[Chorus / Outro]
ਓਹ 2-3 ਝੂਠ ਨੇ ਬੁਲਾ ਨਾ ਲਿਓ
ਪਹਿਲੀਂ ਕਹਿਣਾ ਮਿੱਤਰਾਂ ਨੇ ਛੱਡੇ ਹੋਏ ਨੇ
ਨਾਉ ਮੇਰਾ ਸੁਣ ਨੇੜੇ ਲਾ ਨਾ ਲਿਓ
ਪਹਿਲੀਂ ਕਹਿਣਾ ਮਿੱਤਰਾਂ ਨੇ ਛੱਡੇ ਹੋਏ ਨੇ