ਅਜੇ ਤੈਨੂੰ ਤੇ ਸਾਨੂੰ
ਹੋਰ ਪਿਆਰ ਕਰਨਾ ਹੈ
ਅਜੇ ਤੈਨੂੰ ਤੇ ਸਾਨੂੰ
ਬੇਸ਼ੁਮਾਰ ਕਰਨਾ ਹੈ
ਜਦ ਤੀਕ ਜਹਾਨ ਤੋਂ
ਵਿਛੜਨਾ ਹੈ
ਅਜੇ ਤੈਨੂੰ ਤੇ ਸਾਨੂੰ
ਹੋਰ ਪਿਆਰ ਕਰਨਾ ਹੈ
ਅਜੇ ਤੈਨੂੰ ਤੇ ਸਾਨੂੰ
ਬੇਸ਼ੁਮਾਰ ਕਰਨਾ ਹੈ
ਅਜੇ ਸਾਨੂੰ ਮੁਦੱਤਾਂ
ਦਿਲਾਂ ਦੀ ਗੱਲ ਕਰਨੀ ਹੈ
ਅਜੇ ਬਹੁਤ ਸਾਰੀਆਂ ਬਾਰਿਸ਼ਾਂ
ਨਾਲ ਗੁਜ਼ਾਰਨੀਆਂ ਹਨ
ਉਹ ਕਦੇ ਵੀ ਕੋਈ ਅੱਸ਼ਕ ਜੋ ਤੇਰੀ
ਅੱਖ ਭਿਜਾਉਣਾ ਚਾਹੇਗਾ
ਤੈਥੋਂ ਪਹਿਲਾਂ ਇਹਨਾਂ ਅੱਖਾਂ ਵਿੱਚ
ਆ ਕੇ ਉਹ ਰੁਕ ਜਾਵੇਗਾ
ਆ ਕੇ ਉਹ ਰੁਕ ਜਾਵੇਗਾ
ਅਜੇ ਤੈਨੂੰ ਤੇ ਸਾਨੂੰ
ਇਹ ਇਕਰਾਰ ਕਰਨਾ ਹੈ
ਅਜੇ ਤੈਨੂੰ ਤੇ ਸਾਨੂੰ
ਹੋਰ ਪਿਆਰ ਕਰਨਾ ਹੈ
ਕਈ ਖਾਹਿਸ਼ਾਂ ਨੂੰ ਪੂਰਾ ਕਰਨਾ ਹੈ
ਕਈ ਧੁੱਪ ਛਾਂਵਾਂ 'ਚੋਂ ਗੁਜ਼ਾਰਨਾ ਹੈ
ਖੁਸ਼ਗਵਾਰ ਖਵਾਬਾਂ ਨੂੰ ਇਹਨਾਂ ਹਸੀਨ
ਪਲਕਾਂ ਵਿੱਚ ਉਤਾਰਨਾ ਹੈ
ਅਸੀਂ ਤੇਰੇ ਹੀ ਸੰਗ ਚੱਲਾਂਗੇ ਹਰ ਕਦਮ
ਜਦ ਤੀਕ ਸਾਹਾਂ ਦਾ ਚੱਲਣਾ ਹੈ
ਅਜੇ ਤੈਨੂੰ ਤੇ ਸਾਨੂੰ
ਹੋਰ ਪਿਆਰ ਕਰਨਾ ਹੈ
ਅਜੇ ਤੈਨੂੰ ਤੇ ਸਾਨੂੰ
ਹੋਰ ਪਿਆਰ ਕਰਨਾ ਹੈ