ਮੁਸ਼ਕਿਲ ਜਹੀ ਬਣ ਗਈ ਕਾਫ਼ੀ ਸਾਨੂੰ
ਤੂੰ ਖ਼ਾਬ ਜੋ ਦਿਖਾਇਆ ਮਹਾਜਬੀਨ
ਵੈਸੇ ਦਿਲ ਗਾਉਂਦਾ ਫਿਰਦਾ ਰਹਿੰਦਾ
ਤੇ ਬੋਲੇ ਨਾ ਬੁਲਾਇਆ ਨਾ ਮਹਾਜਬੀਨ
ਹੋ ਮੁਸ਼ਕਿਲ ਜਹੀ ਬਣ ਗਈ ਕਾਫ਼ੀ ਸਾਨੂੰ
ਤੂੰ ਖ਼ਾਬ ਜੋ ਦਿਖਾਇਆ ਮਹਾਜਬੀਨ
ਵੈਸੇ ਦਿਲ ਗਾਉਂਦਾ ਫਿਰਦਾ ਰਹਿੰਦਾ
ਤੇ ਬੋਲੇ ਨਾ ਬੁਲਾਇਆ ਨਾ ਮਹਾਜਬੀਨ
ਤੈਨੂੰ ਤਾਂ ਪਤਾ ਵੀ ਨਹੀਂ ਹੋਣਾ
ਕੀ ਹਾਲ ਹੋਣਾ ਆਸ਼ਿਕਾਂ ਦੇ
ਜੇ ਕਿਧਰੇ ਮਿਲ ਗਈ ਇਤਫ਼ਾਕਾਂ
ਸਵਾਲ ਹੋਣੇ ਆਸ਼ਿਕਾਂ ਦੇ
ਸ਼ੋਖੀ ਅਦਾ ਤੇ ਦਿਲ ਰੁਬਾਈਆਂ
ਨੀਂ ਕੀ ਕੀ ਸੀ ਮਿਲਾਇਆ ਮਹਾਜਬੀਨ
ਵੈਸੇ ਦਿਲ ਗਾਉਂਦਾ ਫਿਰਦਾ ਰਹਿੰਦਾ
ਤੇ ਬੋਲੇ ਨਾ ਬੁਲਾਇਆ ਮਹਾਜਬੀਨ
ਓਦੋਂ ਨੀ ਸਾਨੂੰ ਪਤਾ ਲੱਗੀ
ਕਿ ਸੀਗੀ ਤੇਰੀ ਚਾਲ ਸੋਹਣੀਏ
ਸਾਡੇ ਤੇ ਕਰਕੇ ਜਾਦੂਗਰੀਆਂ
ਤੂੰ ਪਾਇਆ ਜੋ ਗੁਲਾਲ ਸੋਹਣੀਏ
ਨਸ਼ਾ ਸ਼ਰਾਬਾਂ ਤੋਂ ਵੀ ਗੂੜ੍ਹਾ
ਸ਼ਰੀਫ਼ਾਂ ਨੂੰ ਪਿਲਾਇਆ ਮਹਾਜਬੀਨ
ਵੈਸੇ ਦਿਲ ਗਾਉਂਦਾ ਫਿਰਦਾ ਰਹਿੰਦਾ
ਤੇ ਬੋਲੇ ਨਾ ਬੁਲਾਇਆ ਮਹਾਜਬੀਨ
ਸਾਡੇ ਤਾਂ ਜ਼ਿਹਨਾਂ ਚ ਦਿਲਾਂ ਚ
ਵੱਸੀ ਏ ਮੁਸਕਾਨ ਕੀ ਕਹਾਂ
ਕਿੱਦਾਂ ਗੁਲਾਬੀ ਜਿਹਾ ਹੋਇਆ
ਓਦੋਂ ਤੋਂ ਇਹ ਜਹਾਂ ਕੀ ਕਹਾਂ
ਐਦਾਂ ਤਾਂ ਹੋ ਨੀ ਸਕਦਾ ਤੈਨੂੰ
ਨਾ ਚੇਤਾ ਹੋਵੇ ਆਇਆ ਮਹਾਜਬੀਨ
ਵੈਸੇ ਦਿਲ ਗਾਉਂਦਾ ਫਿਰਦਾ ਰਹਿੰਦਾ
ਤੇ ਬੋਲੇ ਨਾ ਬੁਲਾਇਆ ਮਹਾਜਬੀਨ
ਇੱਕ ਗੱਲ ਤੇ ਦਿਲ ਤੋਂ ਨੇ ਸ਼ੁਕਰਾਨੇ
ਜੋ ਦਿੱਤੇ ਨੇ ਦੀਦਾਰ ਹੀਰੀਏ
ਸੁਣੇ ਖ਼ਿਆਲਾਂ ਵਾਲੇ ਬੇਲੇ
ਤੂੰ ਕਿੱਤੇ ਗੁਲਜ਼ਾਰ ਗੋਰੀਏ
ਅਸਲੋਂ ਤੋਂ ਪਿਛੋਂ ਏਹੋ ਦਿਲ ਵੀ
ਦਿਲੋਂ ਤੋਂ ਮੁਸਕੁਰਾਇਆ ਮਹਾਜਬੀਨ
ਵੈਸੇ ਦਿਲ ਗਾਉਂਦਾ ਫਿਰਦਾ ਰਹਿੰਦਾ
ਤੇ ਬੋਲੇ ਨਾ ਬੁਲਾਇਆ ਮਹਾਜਬੀਨ
ਵੈਸੇ ਭੁਲੇਖੇ ਕਹਿੰਦੇ ਚੰਗੇ
ਸ਼ਾਇਰਾਂ ਨੂੰ ਕੰਮ ਲਾਈ ਰੱਖਦੇ
ਏਹ ਤਾਂ ਬੇਚਾਰੇ ਜੀ ਖ਼ਿਆਲਾਂ ਚ
ਦੁਨੀਆ ਸਜਾਈ ਰੱਖਦੇ
ਸੰਭੇ ਸਰਤਾਜ ਪੰਨਿਆਂ ਤੇ
ਆ ਤੇਰਾ ਸ਼ਰਮਾਇਆ ਮਹਾਜਬੀਨ
ਵੈਸੇ ਦਿਲ ਗਾਉਂਦਾ ਫਿਰਦਾ ਰਹਿੰਦਾ
ਤੇ ਬੋਲੇ ਨਾ ਬੁਲਾਇਆ ਮਹਾਜਬੀਨ
ਹੋ ਮੁਸ਼ਕਿਲ ਜਹੀ ਬਣ ਗਈ ਕਾਫ਼ੀ ਸਾਨੂੰ
ਤੂੰ ਖ਼ਾਬ ਜੋ ਦਿਖਾਇਆ ਮਹਾਜਬੀਨ
ਵੈਸੇ ਦਿਲ ਗਾਉਂਦਾ ਫਿਰਦਾ ਰਹਿੰਦਾ
ਤੇ ਬੋਲੇ ਨਾ ਬੁਲਾਇਆ ਨਾ ਮਹਾਜਬੀਨ
ਵੈਸੇ ਦਿਲ ਗਾਉਂਦਾ ਫਿਰਦਾ ਰਹਿੰਦਾ
ਤੇ ਬੋਲੇ ਨਾ ਬੁਲਾਇਆ ਮਹਾਜਬੀਨ
ਵੈਸੇ ਦਿਲ ਗਾਉਂਦਾ ਫਿਰਦਾ ਰਹਿੰਦਾ
ਤੇ ਬੋਲੇ ਨਾ ਬੁਲਾਇਆ ਮਹਾਜਬੀਨ